ਸ਼ੱਕੀ ਚੀਜ਼ ਮਿਲਣ ''ਤੇ ਪੁਲਸ ਨੂੰ ਸੂਚਿਤ ਕੀਤਾ ਜਾਵੇ : ਏ. ਸੀ. ਪੀ. ਅੰਕੁਰ ਗੁਪਤਾ

10/01/2019 4:29:49 PM

ਆਦਮਪੁਰ (ਚਾਂਦ, ਦਿਲਬਾਗੀ)— ਆਦਮਪੁਰ ਥਾਣੇ 'ਚ ਏ. ਸੀ. ਪੀ. ਅੰਕੁਰ ਗੁਪਤਾ (ਆਦਮਪੁਰ), ਡੀ. ਐੱਸ. ਪੀ. ਮੱਖਣ ਸਿਘ (ਆਪ੍ਰੇਸ਼ਨ) ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਖੇਤਰ ਦੇ ਲੋਕਾਂ ਨੂੰ ਸੁਚੇਤ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਦਮਪੁਰ ਇਲਾਕੇ ਦੇ ਹਵਾਈ ਅੱਡੇ ਅਤੇ ਸਿਵਲ ਹਵਾਈ ਅੱਡੇ ਦੇ ਕਾਰਣ ਇਹ ਖੇਤਰ ਹਾਈ ਅਲਰਟ 'ਤੇ ਹੈ, ਜਿਸ ਕਰਕੇ ਇਨ੍ਹਾਂ ਖੇਤਰਾਂ 'ਚ ਕਿਸੇ ਨੂੰ ਵੀ ਕੋਈ ਸ਼ੱਕੀ ਚੀਜ਼ ਜਾਂ ਕੋਈ ਡ੍ਰੋਨ ਕੈਮਰਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਜਾਂ ਫਿਰ 78373-40100 'ਤੇ ਪੁਲਸ ਨੂੰ ਸੂਚਿਤ ਕਰੇ। 

ਏ. ਸੀ. ਪੀ. ਅੰਕੁਰ ਗੁਪਤਾ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕ ਭੀੜ ਵਾਲੇ ਸਥਾਨਾਂ 'ਤੇ ਸੁਚੇਤ ਰਹਿਣ। ਡੀ. ਐੱਸ. ਪੀ. ਮੱਖਣ ਸਿੰਘ ਨੇ ਦੱਸਿਆ ਕਿ ਹਾਈ ਅਲਰਟ ਦੇ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਆਦਮਪੁਰ ਦੇ ਆਲੇ-ਦੁਆਲੇ ਪਿੰਡਾਂ 'ਚ ਨਾਕਾਬੰਦੀ ਕਰ ਦਿੱਤੀ ਗਈ ਹੈ, ਜਿਸ ਤੋਂ ਆਉਣ -ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਮਾਂਡੋ ਵੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਪੁਲਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਥਾਣਾ ਮੁਖੀ ਜਨਰੈਲ ਸਿੰਘ ਵੀ ਮੌਜੂਦ ਸਨ।


shivani attri

Content Editor

Related News