ਤਕਨੀਕੀ ਖਰਾਬੀ ਕਾਰਨ ਰੱਦ ਹੋਈ ਸਪਾਈਸ ਜੈੱਟ ਦੀ ਫਲਾਈਟ

03/10/2020 5:57:19 PM

ਜਲੰਧਰ (ਸਲਵਾਨ)— ਦੋਆਬਾ ਖੇਤਰ ਦੀ ਇਕਲੌਤੀ ਸ਼ਾਨ ਦੇ ਤੌਰ 'ਤੇ ਸ਼ੁਰੂਆਤੀ ਦੌਰ 'ਚ ਹੀ ਆਪਣੀ ਪਛਾਣ ਬਣਾਉਣ ਵਾਲੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸਜੈੱਟ ਦੀ ਫਲਾਈਟ 'ਚ ਆਈ ਇਕ ਤਕਨੀਕੀ ਖਰਾਬੀ ਕਾਰਨ ਆਦਮਪੁਰ ਤੋਂ ਦਿੱਲੀ ਰੱਦ ਕੀਤੀ ਗਈ।

ਸੋਮਵਾਰ ਨੂੰ ਦਿੱਲੀ ਤੋਂ ਆਦਮਪੁਰ ਲਈ ਉਡਾਣ ਭਰਨ ਵਾਲੇ ਪਲੇਨ 'ਚ ਤਕਨੀਕੀ ਖਰਾਬੀ ਆਉਣ ਨਾਲ ਫਲਾਈਟ ਰੱਦ ਹੋ ਗਈ। ਇਸ ਕਾਰਨ ਯਾਤਰੀ ਦਿੱਲੀ ਨਹੀਂ ਜਾ ਸਕੇ। ਯਾਤਰੀਆਂ ਨੂੰ ਏਅਰਪੋਰਟ 'ਤੇ ਪੁੱਜਣ ਵੇਲੇ ਪਤਾ ਲੱਗਾ ਕਿ ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਸ ਬਾਰੇ ਏਅਰਪੋਰਟ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਕ ਸਾਰੇ ਯਾਤਰੀਆਂ ਨੂੰ ਟਿਕਟ ਦਾ ਰੀਫੰਡ ਕਰ ਦਿੱਤਾ ਗਿਆ ਹੈ। ਫਲਾਈਟ ਰੱਦ ਹੋਣ ਨਾਲ ਯਾਤਰੀਆਂ 'ਚ ਨਾਰਾਜ਼ਗੀ ਰਹੀ ਅਤੇ ਕੁਝ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਕੀਤਾ। ਕਾਫੀ ਦੇਰ ਬਾਅਦ ਫਲਾਈਟ ਕੈਂਸਲ ਹੋਣ ਦੀ ਸੂਚਨਾ ਵੈੱਬਸਾਈਟਾਂ 'ਤੇ ਪਾ ਦਿੱਤੀ ਗਈ। ਹਾਲਾਂਕਿ ਵੈੱਬਸਾਈਟਾਂ 'ਚ ਇਸ ਦਾ ਕਾਰਣ ਨਹੀਂ ਦੱਸਿਆ ਗਿਆ।


shivani attri

Content Editor

Related News