ਦਿੱਲੀ ਤੋਂ ਆਦਮਪੁਰ ਪਹੁੰਚੀ ਦੂਜੀ ਉਡਾਣ, ਹਫਤੇ ''ਚ 2 ਦਿਨ ਆਈ ਤੇ 4 ਦਿਨ ਹੋਈ ਰੱਦ
Sunday, May 31, 2020 - 10:57 AM (IST)

ਜਲੰਧਰ (ਸਲਵਾਨ)— ਕੋਰੋਨਾ ਦਾ ਖੌਫ ਕਹੀਏ ਜਾਂ ਕੁਆਰੰਟਾਈਨ ਨਿਯਮਾਂ ਦਾ ਪੰਗਾ ਕਿ ਘਰੇਲੂ ਉਡਾਣਾਂ ਵਲ ਅਜੇ ਤੱਕ ਯਾਤਰੀਆਂ ਦਾ ਰੁਝਾਨ ਨਹੀਂ ਵਧਿਆ ਹੈ। ਸਪਾਈਸ ਜੈੱਟ ਉਡਾਣ ਹਫਤੇ 'ਚ 2 ਦਿਨ ਆਈ ਅਤੇ 4ਦਿਨ ਰੱਦ ਰਹੀ। ਇੰਨਾ ਹੀ ਨਹੀਂ, ਐਤਵਾਰ ਨੂੰ ਵੀ ਉਡਾਣ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਕੱਲ੍ਹ ਤੋਂ ਚੱਲਣਗੀਆਂ ਇਹ ਟਰੇਨਾਂ, ਇੰਝ ਹੋਵੇਗੀ ਯਾਤਰੀਆਂ ਦੀ ਐਂਟਰੀ
ਸ਼ਨੀਵਾਰ ਨੂੰ ਆਦਮਪੁਰ-ਦਿੱਲੀ ਅਤੇ ਦਿੱਲੀ-ਆਦਮਪੁਰ ਸੈਕਟਰ 'ਚ 78 ਸੀਟਾਂ ਦੀ ਸਮਰਥਾ ਵਾਲੇ ਜਹਾਜ਼ 'ਚ ਸਿਰਫ ਆਦਮਪੁਰ-ਦਿੱਲੀ ਲਈ 38 ਯਾਤਰੀ ਅਤੇ ਦਿੱਲੀ-ਆਦਮਪੁਰ ਲਈ 30 ਯਾਤਰੀਆਂ ਨੇ ਹੀ ਸਫਰ ਕੀਤਾ ਸੀ। ਹਾਲਾਂਕਿ ਸਪਾਈਸ ਜੈੱਟ ਏਅਰਲਾਈਨ ਵੱਲੋਂ ਤਕਨੀਕੀ ਕਾਰਨਾਂ ਕਾਰਨ ਉਡਾਣ ਨੂੰ ਰੱਦ ਹੋਣਾ ਵਜ੍ਹਾ ਦੱਸਿਆ ਗਿਆ ਹੈ ਪਰ ਅਸਲੀਅਤ ਇਹ ਹੈ ਕਿ ਯਾਤਰੀ ਬੇਹੱਦ ਘੱਟ ਗਿਣਤੀ 'ਚ ਹਵਾਈ ਸਫਰ ਕਰ ਰਹੇ ਹਨ। ਇਸ ਲਈ ਇਹ ਉਡਾਣਾਂ ਰੱਦ ਹੋਈਆਂ ਹਨ।