ਦਿੱਲੀ ਜਾਣ ਵਾਲੀ ਸਪਾਈਸ ਜੈੱਟ ਫਲਾਈਟ ਦੇਰੀ ਨਾਲ ਉਡੀ

01/16/2020 10:37:47 AM

ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 4 ਘੰਟੇ 50 ਮਿੰਟ ਲੇਟ ਉਡਾਣ ਭਰੀ। ਉੱਥੇ ਦੇਖਣ 'ਚ ਆਇਆ ਹੈ ਕਿ ਸਪਾਈਸ ਜੈੱਟ ਫਲਾਈਟ ਲਗਾਤਾਰ ਮੌਸਮ ਦੀ ਖਰਾਬੀ ਕਾਰਨ ਲੇਟ ਹੋ ਰਹੀ ਹੈ, ਜਿਸ ਦਾ ਹਰਜਾਨਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਲਾਈਟ ਭੋਪਾਲ 'ਚ ਮੌਸਮ ਦੀ ਖਰਾਬੀ ਕਾਰਣ ਲੇਟ ਹੋਈ ਸੀ ਕਿਉਂਕਿ ਸਪਾਈਸ ਜੈੱਟ ਫਲਾਈਟ ਪਹਿਲਾਂ ਭੋਪਾਲ ਜਾਂਦੀ ਹੈ। ਫਿਰ ਭੋਪਾਲ ਤੋਂ ਦਿੱਲੀ ਆਉਂਦੀ ਹੈ ਅਤੇ ਫਿਰ ਦਿੱਲੀ ਤੋਂ ਆਦਮਪੁਰ ਆਉਂਦੀ ਹੈ।

ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰ ਪੋਰਟ ਲਈ 4 ਘੰਟੇ 55 ਮਿੰਟ ਦੀ ਦੇਰੀ ਨਾਲ ਦੁਪਹਿਰ 4 ਵਜ ਕੇ 25 ਮਿੰਟ 'ਤੇ ਚੱਲੀ ਅਤੇ ਆਦਮਪੁਰ 4 ਘੰਟੇ 50 ਮਿੰਟ ਦੀ ਦੇਰੀ ਨਾਲ ਸ਼ਾਮ 5 ਵਜ ਕੇ 35 ਮਿੰਟ 'ਤੇ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਚੱਲਣ ਦਾ ਸਮਾਂ ਸਵੇਰੇ 11 ਵਜ ਕੇ 35 ਮਿੰਟ 'ਤੇ ਹੈ ਅਤੇ ਆਦਮਪੁਰ ਦੁਪਹਿਰ 12 ਵਜ ਕੇ 45 ਮਿੰਟ 'ਤੇ ਪਹੁੰਚਦੀ ਹੈ। ਉਥੇ ਹੀ ਬੁੱਧਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ 4 ਘੰਟੇ 50 ਮਿੰਟ ਦੀ ਦੇਰੀ ਨਾਲ ਸ਼ਾਮ 5 ਵੱਜ ਕੇ 55 ਮਿੰਟ 'ਤੇ ਚੱਲੀ ਅਤੇ ਦਿੱਲੀ 4 ਘੰਟੇ 50 ਮਿੰਟ ਦੀ ਦੇਰੀ ਨਾਲ ਸ਼ਾਮ 7 ਵੱਜ ਕੇ 10 ਮਿੰਟ 'ਤੇ ਪਹੁੰਚੀ।


shivani attri

Content Editor

Related News