ਟਰੱਕ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

11/02/2018 2:21:11 AM

 ਫਗਵਾਡ਼ਾ,  (ਹਰਜੋਤ)-  ਫਗਵਾਡ਼ਾ ਦੇ ਮੇਹਟਾਂ ਬਾਈਪਾਸ ਵਿਖੇ ਟਰੱਕ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਿਆਨ ਚੰਦ ਪੁੱਤਰ ਜੀਤ ਰਾਮ ਵਾਸੀ ਚਾਚੋਕੀ ਫਗਵਾਡ਼ਾ ਵੱਜੋਂ ਹੋਈ ਹੈ।
ਜਾਣਕਾਰੀ  ਦਿੰਦਿਅਾਂ ਐੱਸ. ਐੱਚ. ਓ. ਸਦਰ ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜੇ ਕਿਤੇ ਨਵੀਂ ਜਗ੍ਹਾ ਕੰਮ ਕਰ ਲਈ ਲੱਗਾ ਸੀ ਅਤੇ ਉਥੇ ਲੱਗੀ ਵਰਦੀ ਲੈਣ ਲਈ ਜਲੰਧਰ ਗਿਆ ਸੀ ਅਤੇ ਜਦੋਂ ਵਾਪਸ ਮੇਹਲੀ ਬਾਈਪਾਸ ਵੱਲ ਨੂੰ ਮੁਡ਼ਿਆ ਤਾਂ ਕੋਨਿਕਾ ਲਾਗੇ ਪਿੱਛੋਂ ਆਉਂਦੇ ਟਰੱਕ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦੀ ਗਈ ਹੈ। ਟਰੱਕ ਦਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾਂਦਾ ਹੈ। 
 


Related News