ਟਰੱਕ ਨੇ ਮਾਰੀ ਕਾਰ ਨੂੰ ਫੇਟ, ਇਕ ਵਿਅਕਤੀ ਦੀ ਮੌਤ
Thursday, Jun 06, 2024 - 05:38 PM (IST)
ਪਟਿਆਲਾ (ਬਲਜਿੰਦਰ) : ਟਰੱਕ ਡਰਾਈਵਰ ਨੇ ਕਾਰ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਸ਼ਮਸ਼ੇਰ ਸਿੰਘ ਪੁੱਤਰ ਰੋਸ਼ਨਲਾਲ ਵਾਸੀ ਡੇਰਾ ਬਾਗ ਸਿੰਘ ਚੀਕਾ ਹਰਿਆਣਾ ਦੀ ਸ਼ਿਕਾਇਤ ’ਤੇ ਅਣਪਛਾਤੇ ਟਰੱਕ ਡਰਾਇਵਰ ਖ਼ਿਲਾਫ 279, 337, 427 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕੀਤਾ ਹੈ।
ਸ਼ਮਸ਼ੇਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਮਾਲਕ ਗੁਰਿੰਦਰ ਸਿੰਘ ਨਾਲ ਕਾਰ ’ਤੇ ਸਵਾਰ ਹੋ ਕੇ ਬਲਬੇੜਾ ਕੋਲ ਜਾ ਰਿਹਾ ਸੀ ਜਿਥੇ ਅਣਪਛਾਤੇ ਵਿਅਕਤੀ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਆਪਣਾ ਟਰੱਕ ਉਨ੍ਹਾਂ ਦੀ ਕਾਰ ਵਿਚ ਮਾਰਿਆ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗਡ਼ ਗਿਆ ਅਤੇ ਕਾਰ ਦਰਖੱਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਉਸ ਦੇ ਮਾਲਕ ਗੁਰਿੰਦਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।