2 ਟਰੱਕਾਂ ਵਿਚਾਲੇ ਭਿਆਨਕ ਟੱਕਰ, ਮਾਰੇ ਗਏ ਹਜ਼ਾਰਾਂ ਚੂਚੇ

06/26/2024 4:15:24 PM

ਹੁਸ਼ਿਆਰਪੁਰ (ਵੈੱਬ ਡੈਸਕ, ਵਰਿੰਦਰ ਪੰਡਿਤ)- ਹੁਸ਼ਿਆਰਪੁਰ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਦਰਅਸਲ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਖੇਤਰ ਵਿਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਅਲੀਪੁਰ ਨੇੜੇ ਮੁਰਗੀਆਂ ਦੇ ਚੂਚਿਆਂ ਨਾਲ ਭਰੇ ਟਰੱਕ ਨੇ ਇਕ ਬੱਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਵਿਚ ਭਰੇ ਹਜ਼ਾਰਾਂ ਚੂਚੇ ਸੜਕ 'ਤੇ ਬਿਖਰ ਗਏ। ਜਿਸ ਕਰਕੇ ਹਜ਼ਾਰਾਂ ਚੂਚਿਆਂ ਦੀ ਸੜਕ 'ਤੇ ਹੋਰ ਵਾਹਨਾਂ  ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ। 

PunjabKesari

ਇਹ ਵੀ ਪੜ੍ਹੋ- ਮੌਤ ਦੀ Toy Train: ਪੋਤੇ ਦੀ ਲਾਸ਼ ਵੇਖ ਬੋਲੀ ਦਾਦੀ, 16 ਜੂਨ ਨੂੰ ਮਨਾਇਆ ਸੀ ਤੇਰਾ ਜਨਮਦਿਨ, ਘੁੰਮਣ ਨਾ ਜਾਂਦਾ ਤਾਂ...

ਟਰਕ ਡਰਾਈਵਰ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਹਰਿਆਣਾ ਨਾਲ ਆਪਣੇ ਟਰੱਕ ਵਿਚ ਚੂਚੇ ਲੈ ਕੇ ਸ਼੍ਰੀਨਗਰ ਜਾ ਰਿਹਾ ਸੀ। ਇਸੇ ਦੌਰਾਨ ਗੁਲਜ਼ਾਰ ਢਾਬੇ ਦੇ ਕੋਲ ਪਿੱਛੇ ਤੋਂ ਆ ਰਹੀ ਇਕ  ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ।  ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਟਰੱਕ ਦੀ ਜਾਲੀਦਾਰ ਬਾਡੀ ਪੂਰੀ ਤਰ੍ਹਾਂ ਨਾਲ ਉਖੜ ਗਈ ਅਤੇ ਟਰੱਕ ਵਿਚ ਰੱਖੇ ਮੁਰਗੀਆਂ ਦੇ ਚੂਚਿਆਂ ਦੇ ਡੱਬੇ ਸੜਕ 'ਤੇ ਖਿੱਲਰ ਗਏ। ਇਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੂਚਿਆਂ ਨੇ ਸੜਕ 'ਤੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ-  ਵੱਡੀ ਖ਼ਬਰ: ਪਾਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਦਿੱਤੀ ਮਨਜ਼ੂਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News