ਆਦਮਪੁਰ ਵਿਖੇ ਕਾਰ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਪਤੀ ਦੀ ਮੌਤ, ਪਤਨੀ ਸਮੇਤ 3 ਜ਼ਖ਼ਮੀ

Tuesday, Jun 25, 2024 - 12:17 PM (IST)

ਆਦਮਪੁਰ ਵਿਖੇ ਕਾਰ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਪਤੀ ਦੀ ਮੌਤ, ਪਤਨੀ ਸਮੇਤ 3 ਜ਼ਖ਼ਮੀ

ਆਦਮਪੁਰ/ਜਲੰਧਰ (ਜਤਿੰਦਰ, ਚਾਂਦ, ਦਿਲਬਾਗੀ)- ਆਦਮਪੁਰ ਨੇੜੇ ਕਠਾਰ ਕੋਲ ਟਰੱਕ ਅਤੇ ਕਾਰ ਵਿਚਕਾਰ ਟੱਕਰ ਦੌਰਾਨ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ 2 ਬੱਚੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਇਕ ਟਰੱਕ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ, ਜੋ ਅੱਗੇ ਜਾ ਰਹੇ ਟਰੱਕ ’ਚ ਜਾ ਵੱਜੀ, ਜਿਸ ਕਾਰਨ ਕਾਰ ਚਾਲਕ ਰੁਪਿੰਦਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਬੇਅੰਤ ਨਗਰ ਜਲੰਧਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ’ਚ ਸਵਾਰ ਮ੍ਰਿਤਕ ਦੀ ਪਤਨੀ ਨੇਹਾ ਰਾਣੀ ਅਤੇ ਬੱਚੇ ਪ੍ਰਭਨੂਰ ਅਤੇ ਲਵਲੀਨ ਕੌਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ

ਇਸ ਮੌਕੇ ਪਿਛਿਓਂ ਆਪਣੀ ਗੱਡੀ ’ਚ ਆ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਨੇ ਰੁਪਿੰਦਰਜੀਤ ਸਿੰਘ ਨੂੰ ਆਦਮਪੁਰ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਡਾਕਟਰਾਂ ਨੇ ਜ਼ਖਮੀਆਂ ਦੀ ਚਿੰਤਾਜਨਕ ਹਾਲਤ ਨੂੰ ਵੇਖਦਿਆਂ ਹੋਇਆ ਜਲੰਧਰ ਲ ਈ ਰੈਫਰ ਕਰ ਦਿੱਤਾ, ਜਿਨ੍ਹਾਂ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
 

ਇਹ ਵੀ ਪੜ੍ਹੋ- Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News