ਮਾਲਗੱਡੀ ਦੀ ਲਪੇਟ ''ਚ ਆਉਣ ਕਾਰਨ ਦੋ ਬੱਚਿਆਂ ਸਣੇ 3 ਦੀ ਮੌਤ

Friday, Jun 14, 2024 - 04:57 PM (IST)

ਮਾਲਗੱਡੀ ਦੀ ਲਪੇਟ ''ਚ ਆਉਣ ਕਾਰਨ ਦੋ ਬੱਚਿਆਂ ਸਣੇ 3 ਦੀ ਮੌਤ

ਜਮਸ਼ੇਦਪੁਰ- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ 'ਚ ਸ਼ੁੱਕਰਵਾਰ ਨੂੰ ਇਕ ਰੇਲਵੇ ਸਟੇਸ਼ਨ ਨੇੜੇ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰੇ-ਸਵੇਰੇ ਜਮਸ਼ੇਦਪੁਰ ਸ਼ਹਿਰ ਦੇ ਬਾਹਰਵਾਰ ਗੋਵਿੰਦਪੁਰ ਹਾਲਟ ਸਟੇਸ਼ਨ ਦੇ ਕੋਲ ਇਕ ਵਿਅਕਤੀ, ਦੋ ਸਾਲ ਦਾ ਬੱਚੇ ਅਤੇ ਤਿੰਨ ਸਾਲ ਦੀ ਮਾਸੂਮ ਕੁੜੀ ਰੇਲਵੇ ਲਾਈਨ ਪਾਰ ਕਰ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਸਨ। ਗੋਵਿੰਦਪੁਰ ਥਾਣਾ ਇੰਚਾਰਜ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਤਿੰਨੋਂ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਪੋਟਕਾ ਬਲਾਕ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਵਿੰਦਪੁਰ ਹਾਲਟ ਰੇਲਵੇ ਸਟੇਸ਼ਨ ਦੱਖਣ-ਪੂਰਬੀ ਰੇਲਵੇ ਦੇ ਚੱਕਰਧਰਪੁਰ ਡਿਵੀਜ਼ਨ ਦੇ ਅਧੀਨ ਆਉਂਦਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਐੱਮ. ਜੀ. ਐੱਮ. ਹਸਪਤਾਲ ਭੇਜ ਦਿੱਤਾ ਗਿਆ ਹੈ।


author

Tanu

Content Editor

Related News