ਐਕਸਪ੍ਰੈਸ ਵੇਅ ਲਈ ਦੋਫਾੜ ਹੋ ਰਹੀਆਂ ਜ਼ਮੀਨਾਂ 'ਤੋਂ ਕਿਸਾਨ ਨਿਰਾਸ਼, 2 ਕਰੋੜ ਦੇ ਮੁਆਵਜ਼ੇ ਦੀ ਰੱਖੀ ਮੰਗ

10/08/2020 4:33:29 PM

ਸੁਲਤਾਨਪੁਰ ਲੋਧੀ (ਸੋਢੀ)— ਭਾਰਤ ਸਰਕਾਰ ਵੱਲੋਂ ਹਾਲ ਹੀ 'ਚ ਨਿਰਮਾਣ ਕੀਤੇ ਜਾਣ ਵਾਲੇ ਦਿੱਲੀ-ਅੰਮ੍ਰਿਤਸਰ-ਕੱਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਦੇ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਦੀ ਕੀਮਤੀ ਜ਼ਮੀਨ ਦੋਫਾੜ ਹੋ ਰਹੀ ਹੈ, ਜਿਸ ਕਾਰਨ ਇਲਾਕੇ ਦੇ ਸੈਕੜੇ ਕਿਸਾਨਾਂ 'ਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਨਵੇਂ ਐਕਸਪ੍ਰੈਸ ਵੇਅ ਦੇ ਬਣਨ ਨਾਲ ਮੌਜੂਦਾ ਸਮੇਂ ਦਾ 5 ਘੰਟਿਆਂ ਦਾ ਸਫਰ ਘੱਟ ਹੋ ਜਾਵੇਗਾ ਅਤੇ ਜਿਸ ਕਾਰਨ ਚੰਡੀਗੜ੍ਹ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਸਿਰਫ 2 ਘੰਟੇ 'ਚ ਤੈਅ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ

ਇਸ ਸੰਬੰਧ 'ਚ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਲਈ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡਾਂ ਪਾਜੀਆਂ, ਦੁਰਗਾਪੁਰ, ਮੈਰੀਪੁਰ, ਕਾਲਰੂ, ਟਿੱਬਾ, ਅਮਾਨੀਪੁਰ, ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆਂ ਆਦਿ ਦੀ ਖੇਤੀਬਾੜੀ ਵਾਲੀ ਕੀਮਤੀ ਜ਼ਮੀਨ 'ਚ ਬੁਰਜੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਕਿਸਾਨਾਂ ਦੀ ਬੜੀ ਮਿਹਨਤ ਨਾਲ ਵਾਹੀਯੋਗ ਬਣਾਈ ਜ਼ਮੀਨ ਨੂੰ ਦੋਫਾੜ ਕਰਕੇ ਕਿਸਾਨਾਂ ਦਾ ਲੱਕ ਤੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ

ਇਸ ਐਕਸਪ੍ਰੈਸ ਵੇਅ ਤੋਂ ਪ੍ਰਭਾਵਿਤ ਹੋ ਰਹੇ ਕਿਸਾਨਾਂ ਵੱਲੋਂ ਇਨਸਾਫ਼ ਲੈਣ ਲਈ ਇਕ 35 ਮੈਂਬਰੀ ਐਕਸ਼ਨ ਕਮੇਟੀ ਬਣਾਈ ਗਈ ਹੈ। ਇਸ 35 ਮੈਂਬਰੀ ਕਮੇਟੀ ਵੱਲੋਂ ਅੱਜ ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ, ਪ੍ਰਭਦਿਆਲ ਸਿੰਘ ਸੈਦਪੁਰ, ਰਣਜੀਤ ਸਿੰਘ ਮੈਰੀਪੁਰ, ਮਾਸਟਰ ਚੰਨਣ ਸਿੰਘ ਠੱਟਾ ਨਵਾਂ, ਸੁਖਵਿੰਦਰ ਸਿੰਘ ਠੱਟਾ, ਜੀਤ ਸਿੰਘ ਮੈਰੀਪੁਰ, ਸੀਤਲ ਸਿੰਘ, ਜਗਦੀਪ ਸਿੰਘ ਆਦਿ ਹੋਰਨਾਂ ਨੇ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਰੋਸ ਪ੍ਰਗਟ ਕਰਦੇ ਕਿਹਾ ਕਿ ਐਕਸਪ੍ਰੈੱਸ ਵੇਅ ਦੀਆਂ ਬੁਰਜੀਆਂ ਲਾਉਣ ਸਮੇਂ ਰਸਤੇ 'ਚ ਆਉਣ ਵਾਲੀ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਕਿਸਾਨਾਂ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਉਹ ਇਸ ਜ਼ਮੀਨ 'ਤੇ ਲੰਮੇ ਅਰਸੇ ਤੋਂ ਖੇਤੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਪਰ ਹੁਣ ਉਨ੍ਹਾਂ ਦਾ ਇਸ ਐਕਸਪ੍ਰੈਸ ਵੇਅ 'ਚ ਜ਼ਮੀਨ ਆ ਜਾਣ ਨਾਲ ਉਜਾੜਾ ਹੋ ਜਾਵੇਗਾ ਜੋ ਉਹ ਸਹਿਣ ਨਹੀਂ ਕਰ ਸਕਦੇ। ਕਿਸਾਨ ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਨੂੰ 2 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਇਹ ਇਲਾਕਾ ਹੜ੍ਹ ਪ੍ਰਭਾਵਿਤ ਹੋਣ ਕਾਰਨ ਇਥੇ ਪਿੱਲਰਾਂ ਉੱਪਰ ਦੀ ਹਾਈਵੇਅ ਬਣਾਇਆ ਜਾਵੇ ਤਾਂ ਜੋ ਹੜ੍ਹ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਕੁਦਰਤੀ ਪਾਣੀ ਸੜਕ ਦੇ ਇਕ ਪਾਸੇ ਤੋਂ ਦੂਜੇ ਪਾਸੇ ਆਸਾਨੀ ਨਾਲ ਕਰਾਸ ਹੋ ਸਕੇ। ਇਹ ਵੀ ਮੰਗ ਕੀਤੀ ਕਿ ਐਕਵਾਇਰ ਰਕਬੇ 'ਚ ਆਏ ਰਕਬੇ 'ਚ ਖੇਤੀ ਕਰਨ ਲਈ ਲਗਵਾਏ ਟਿਊਬਵੈੱਲ ਦੇ ਬੋਰਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਇਥੋਂ ਦੇ ਕਿਸਾਨ ਅੰਦੋਲਨ ਛੇੜ ਦੇਣਗੇ।​​​​​​​

ਇਹ ਵੀ ਪੜ੍ਹੋ: ਅੰਮ੍ਰਿਤਸਰ: ਵਿਆਹ ਸਮਾਗਮ ਦੌਰਾਨ ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਵੀਡੀਓ ਵਾਇਰਲ

 


shivani attri

Content Editor

Related News