ਮਹਿਲਾ ਕਾਂਗਰਸੀ ਆਗੂ ਨੇ ਲਾਏ ਘਰ ’ਤੇ ਹਮਲਾ ਕਰਨ ਦੇ ਦੋਸ਼

Tuesday, Jun 08, 2021 - 01:43 AM (IST)

ਮਹਿਲਾ ਕਾਂਗਰਸੀ ਆਗੂ ਨੇ ਲਾਏ ਘਰ ’ਤੇ ਹਮਲਾ ਕਰਨ ਦੇ ਦੋਸ਼

ਜਲੰਧਰ(ਵਰੁਣ)- ਕਰੋਲ ਬਾਗ 'ਚ ਰਹਿਣ ਵਾਲੀ ਕਾਂਗਰਸ ਆਗੂ ਵਲੋਂ ਉਨ੍ਹਾਂ ਦੇ ਘਰ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਮਹਿਲਾ ਆਗੂ ਦਾ ਕਹਿਣਾ ਹੈ ਕਿ ਹਮਲਾਵਰ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਐਕਟਿਵਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ। 
ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਮਲਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਆਪਣੇ ਘਰ 'ਚ ਸੀ ਤਾਂ ਅਚਾਨਕ ਜੋਤੀ ਨਗਰ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਵਲੋਂ ਘਰ 'ਤੇ ਹਮਲਾ ਕਰ ਦਿੱਤਾ ਗਿਆ । ਹਮਲਾਵਰਾਂ ਵਲੋਂ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਉਨ੍ਹਾਂ ਦੀ ਐਕਟਿਵਾ ਵੀ ਤੋੜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੂਰੇ ਪਰਿਵਾਰ ਨੇ ਘਰ 'ਚ ਨਜ਼ਰ-ਬੰਦ ਹੋ ਕੇ ਇਨ੍ਹਾਂ ਤੋਂ ਜਾਨ ਬਚਾਈ ਹੈ। 
ਪੁਲਸ ਮੁਤਾਬਕ ਮਹਿਲਾ ਆਗੂ ਦੇ ਬੇਟੇ ਦੀ ਜੋਤੀ ਨਗਰ 'ਚ ਪਿਛਲੇ ਦਿਨੀਂ ਲੜਾਈ ਵੀ ਹੋਈ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਥਾਣਾ 7 ਦੇ ਇੰਚਾਰਜ ਗਗਨਦੀਪ ਸਿੰਘ ਸੇਖੋ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 


author

Bharat Thapa

Content Editor

Related News