ਮਾਮਲਾ ਵੀਵਾ ਕਲਾਜ ਗੋਲੀਕਾਂਡ ਦਾ, ਹਥਿਆਰ ਸਮੇਤ ਦੋਸ਼ੀ ਗ੍ਰਿਫਤਾਰ

09/22/2019 11:50:09 PM

ਜਲੰਧਰ, (ਮਹੇਸ਼)— ਕਮਿਸ਼ਨਰੇਟ ਪੁਲਸ ਨੇ ਸਿਰਫ 24 ਘੰਟਿਆਂ 'ਚ ਹੈਂਗ ਆਊਟ ਬੀਅਰ ਵਾਰ (ਵੀਵਾ ਕਲਾਜ ਸ਼ਾਪਿੰਗ ਮਾਲ) ਜੀ. ਟੀ. ਰੋਡ ਫਗਵਾੜਾ 'ਚ ਸ਼ਨੀਵਾਰ ਨੂੰ ਹੋਏ ਗੋਲੀਕਾਂਡ ਕੇਸ ਨੂੰ ਟਰੇਸ ਕਰ ਲਿਆ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਇਸ ਸਬੰਧੀ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਬੀਅਰ ਵਾਰ 'ਚ ਡਾਂਸ ਕਰਦੇ ਸਮੇਂ ਕਿਸੀ ਕੁੜੀ ਨੂੰ ਲੈ ਕੇ ਦੋ ਪੱਖਾਂ ਦੇ 'ਚ ਹੋਏ ਝਗੜੇ ਦੌਰਾਨ 29 ਸਾਲ ਦੇ ਰਵਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਮੰਗਤ ਰਾਏ ਵਾਸੀ ਪਿੰਡ ਰੂੜਕਾ ਕਲਾ ਥਾਣਾ ਗੋਰਾਇਆ, ਦਿਹਾਤ ਪੁਲਸ ਜਲੰਧਰ ਨੇ ਜਿਲਾ ਕਪੂਰਥਲੇ ਦੇ ਥਾਣੇ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਟੋਡਰਵਾਲ ਵਾਸੀ ਪੰਚਾਇਤ ਅਧਿਕਾਰੀ ਸੁਖਵਿੰਦਰ ਸਿੰਘ ਦੇ ਬੇਟੇ ਤਲਵਿੰਦਰ ਸਿੰਘ ਦੇ ਪੇਟ 'ਚ ਗੋਲੀ ਮਾਰ ਦਿੱਤੀ ਸੀ ਅਤੇ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਗਠਿਤ ਕੀਤੀ ਗਈ ਪੁਲਸ ਟੀਮ ਵਾਰਦਾਤ ਦੇ ਬਾਅਦ ਸੋਨੂੰ ਰੂੜਕਾਂ ਅਤੇ ਉਸ ਦੇ ਸਾਥੀਆਂ ਦੀ ਭਾਲ 'ਚ ਜੁਟ ਗਈ ਸੀ, ਜਿਸ ਕਾਰਨ ਸੋਨੂੰ ਨੂੰ ਐਤਵਾਰ ਦੇਰ ਸ਼ਾਮ ਫੜਨ 'ਚ ਪੁਲਸ ਦੇ ਹੱਥ ਸਫਲਤਾ ਲੱਗ ਗਈ। ਜੰਡਿਆਲਾ-ਨੂਰਮਹਲ ਰੋਡ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਉਸ ਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੀ ਗਈ 32 ਬੋਰ ਦੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਗਏ ਹਨ।
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਉਸ ਨਾਲ ਮੌਜੂਦ ਉਸ ਦੇ ਹੋਰ ਸਾਥੀਆਂ ਤੱਕ ਪਹੁੰਚਣ ਲਈ ਪੁਲਸ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੋਨੂੰ ਦੇ ਫਰਾਰ ਸਾਥੀਆਂ 'ਚ 25 ਮਈ 2016 'ਚ ਗੁਰੂ ਨਾਨਕਪੁਰਾ ਮੇਨ ਮਾਰਕੀਟ 'ਚ ਹੋਏ ਕਤਲ ਕੇਸ 'ਚ ਬਰੀ ਹੋ ਚੁੱਕਾ ਬਲਰਾਜ ਸਿੰਘ ਉਰਫ ਰਾਜੂ ਔਲਖ ਪੁੱਤਰ ਅਮਰੀਕ ਸਿੰਘ ਵਾਸੀ ਸਤਨਾਮ ਨਗਰ ਚੌਗਿੱਟੀ ਦਾ ਨਾਂ ਦੱਸਿਆ ਗਿਆ ਹੈ ਅਤੇ ਦਰਜ ਕੀਤੇ ਗਏ 307 ਦੇ ਮਾਮਲੇ 'ਚ ਉਸ ਨੂੰ ਵੀ ਪੁਲਸ ਨੇ ਨਾਮਜਦ ਕੀਤਾ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਰਾਜੂ ਔਲਖ ਦੇ ਸਾਹਮਣੇ ਆਉਣ 'ਤੇ ਹੀ ਸ਼ਨੀਵਾਰ ਦੀ ਵਾਰਦਾਤ ਨੂੰ ਲੈ ਕੇ ਉਸ ਦੀ ਭੁਮਿਕਾ ਸਪਸ਼ਟ ਹੋ ਸਕੇਗੀ। ਪ੍ਰੈੱਸ ਕਾਨਫਰੰਸ 'ਚ ਏ. ਡੀ. ਸੀ. ਪੀ. ਸੁਡਰਵਿਜੀ ਆਈ. ਪੀ. ਐੱਸ. ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।


KamalJeet Singh

Content Editor

Related News