ਜਲੰਧਰ ਵਿਖੇ ਮਾਂ ਤੇ ਧੀ ਨਾਲ ਹੋਏ ਗੈਂਗਰੇਪ ਦੇ ਮਾਮਲੇ ''ਚ ਗ੍ਰਿਫ਼ਤਾਰ ਮੁਲਜ਼ਮ 4 ਦਿਨ ਦੇ ਪੁਲਸ ਰਿਮਾਂਡ ''ਤੇ, ਹੋਣਗੇ ਵੱਡੇ ਖ਼ੁਲਾਸੇ
Monday, Dec 01, 2025 - 12:23 PM (IST)
ਜਲੰਧਰ (ਸ਼ੌਰੀ, ਸੁਭਾਸ਼)- ਜ਼ਿਲ੍ਹਾ ਦਿਹਾਤੀ ਪੁਲਸ ਵੱਲੋਂ ਲੋਹੀਆ ਖੇਤਰ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਨੋਕ ’ਤੇ ਬੰਧਕ ਬਣਾ ਕੇ ਮਾਂ-ਧੀ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ ਤਿੰਨ ਪਾਪੀ ਨੌਜਵਾਨਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਬਰ-ਜ਼ਿਨਾਹ ਦੇ ਦੋਸ਼ੀ ਸੱਜਣ, ਰੌਕੀ (ਨਿਵਾਸੀ ਗੁਰੂ ਨਾਨਕ ਕਾਲੋਨੀ, ਵਾਰਡ ਨੰਬਰ 1 ਲੋਹੀਆ), ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ (ਨਿਵਾਸੀ ਪੂਨੀਆਂ, ਹਾਲ ਨਿਵਾਸੀ ਗੁਰੂ ਨਾਨਕ ਕਾਲੋਨੀ ਵਾਰਡ ਨੰਬਰ 2 ਲੋਹੀਆ) ਅਤੇ ਫਰਾਰ ਚੱਲ ਰਿਹਾ ਚੌਥਾ ਮੁਲਜ਼ਮ ਰਾਜਨ ਉਰਫ਼ ਰੋਹਿਤ, ਵਾਰਡ ਨੰਬਰ 1 ਲੋਹੀਆ ਸਾਰੇ ਕਬਾੜ ਚੁੱਕਣ ਦਾ ਕੰਮ ਕਰਦੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵੀ ਆਦੀ ਹਨ।
ਇਹ ਵੀ ਪੜ੍ਹੋ: ਲਓ ਜੀ ਆ ਗਈਆਂ ਦਸੰਬਰ ਦੀਆਂ ਛੁੱਟੀਆਂ! ਪੰਜਾਬ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਉਹ ਖ਼ਾਸ ਤੌਰ ’ਤੇ ਯੋਜਨਾ ਬਣਾ ਕੇ ਪਾਣੀ ਵਾਲੀਆਂ ਮੋਟਰਾਂ ਦੀਆਂ ਮਹਿੰਗੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਦੇ ਸਨ ਤੇ ਕਬਾੜ ਚੁੱਕਣ ਦਾ ਨਾਟਕ ਕਰਦੇ ਸਨ। ਵਾਰਦਾਤ ਵਾਲੇ ਦਿਨ ਵੀ ਇਹ ਪਿੰਡ ਕਾਂਗ ਕਲਾਂ ਵਿਚ ਤਾਰਾਂ ਚੋਰੀ ਕਰਨ ਆਏ ਸਨ ਪਰ ਜਦੋਂ ਕਮਰੇ ਵਿਚ ਰਹਿ ਰਹੀ ਪ੍ਰਵਾਸੀ ਮਾਂ-ਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੇਖਿਆ ਤਾਂ ਇਨ੍ਹਾਂ ਦਾ ਮਨ ਬਦਲ ਗਿਆ। ਉਸ ਤੋਂ ਬਾਅਦ ਉਨ੍ਹਾਂ ਪਰਿਵਾਰ ਨੂੰ ਬੰਧਕ ਬਣਾਇਆ ਗਿਆ ਅਤੇ ਮਾਂ-ਧੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਤਿੰਨੋਂ ਗ੍ਰਿਫ਼ਤਾਰ ਦੋਸ਼ੀਆਂ ਨੇ ਪੁਲਸ ਅੱਗੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਾਰੇ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਹ ਵਾਰਦਾਤਾਂ ਅੰਜ਼ਾਮ ਦਿੰਦੇ ਸਨ। ਉਨ੍ਹਾਂ ਦੀ ਉਮਰ ਲਗਭਗ 19 ਤੋਂ 22 ਸਾਲ ਦੇ ਵਿਚਕਾਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! Yellow Alert ਜਾਰੀ, ਮੌਸਮ ਵਿਭਾਗ ਨੇ 4 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
