ਜਲੰਧਰ ਵਿਖੇ ਵੇਰਕਾ ਮਿਲਕ ਪਲਾਂਟ ਤੋਂ 2 ਬੱਚਿਆਂ ਦੀ ਮਾਂ ਸ਼ੱਕੀ ਹਾਲਾਤ ’ਚ ਲਾਪਤਾ
Friday, Nov 28, 2025 - 03:17 PM (IST)
ਜਲੰਧਰ (ਵਰੁਣ)–ਵੇਰਕਾ ਮਿਲਕ ਪਲਾਂਟ ਵਿਚ ਆਉਂਦੇ ਗੁਰਬਚਨ ਨਗਰ ਵਿਚੋਂ 2 ਬੱਚਿਆਂ ਦੀ ਮਾਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਔਰਤ ਦੇ ਪਤੀ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਪਰ ਅਜੇ ਤਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਜਾਣਕਾਰੀ ਦਿੰਦੇ ਰੁਲਦਾ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਜਾ 16 ਨਵੰਬਰ ਨੂੰ ਘਰੋਂ ਕੰਮ ਲਈ ਨਿਕਲੀ ਸੀ ਪਰ ਵਾਪਸ ਨਹੀਂ ਮੁੜੀ। ਉਸ ਦਾ ਮੋਬਾਇਲ ਵੀ ਬੰਦ ਹੈ। ਰੁਲਦਾ ਕੁਮਾਰ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ ਕਾਫ਼ੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਉਸ ਨੇ ਦੱਸਿਆ ਕਿ ਉਸ ਦੇ 6 ਅਤੇ 8 ਸਾਲ ਦੇ 2 ਬੱਚੇ ਹਨ, ਜਿਹੜੇ ਮਾਂ ਦੇ ਬਿਨਾਂ ਬੀਮਾਰ ਪੈ ਗਏ ਹਨ। ਪੀੜਤ ਨੇ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਪਰ ਪੂਜਾ ਦਾ ਕੋਈ ਸੁਰਾਗ ਨਹੀਂ ਲੱਗਾ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਮਠਿਆਈ ਕਾਰੋਬਾਰੀ ਦਾ ਪਾਕਿ ਕੁਨੈਕਸ਼ਨ ਆਇਆ ਸਾਹਮਣੇ! ਹੋਇਆ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
