ਚੋਣ ਕਮਿਸ਼ਨ ਵਲੋਂ ਜਾਰੀ ਕਾਰਡ ਦੇ ਬਾਵਜੂਦ ਬੂਥਾਂ ''ਤੇ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਹਾਰ

Sunday, Feb 20, 2022 - 06:12 PM (IST)

ਚੋਣ ਕਮਿਸ਼ਨ ਵਲੋਂ ਜਾਰੀ ਕਾਰਡ ਦੇ ਬਾਵਜੂਦ ਬੂਥਾਂ ''ਤੇ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਹਾਰ

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਜਾਰੀ ਰਿਹਾ। ਕੁਝ ਬੂਥਾਂ 'ਤੇ ਪੀ. ਆਰ. ਓ. ਚੋਣ ਕਮਿਸ਼ਨ ਵਲੋਂ ਅਧਿਕਾਰਤ ਆਈ ਕਾਰਡ ਹੋਣ ਦੇ ਬਾਵਜੂਦ ਬਹਿਸ ਕਰਦੇ ਰਹੇ। ਪਿੰਡ ਰਾਈਵਾਲ ਦੋਨਾ (ਬੂਥ ਨੰਬਰ 79) 'ਤੇ ਤਾਇਨਾਤ ਪੀ. ਆਰ. ਓ. ਨੇ ਵੋਟ ਪੋਲ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਪੁਲਸ ਕੋਲ ਅਰੈਸਟ ਤੱਕ ਕਰਾਉਣ ਦੀਆਂ ਧਮਕੀਆਂ ਦਿੱਤੀਆਂ। ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਵਲੋਂ ਵੀ ਧੱਕਾ-ਮੁੱਕੀ ਕੀਤੀ ਗਈ। ਐੱਸ. ਡੀ. ਐੱਮ. ਸ਼ਾਹਕੋਟ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਸੇ ਤਰ੍ਹਾਂ ਮਲਸੀਆਂ (ਬੂਥ ਨੰਬਰ 101) 'ਤੇ ਤਾਇਨਾਤ ਪੀ. ਆਰ. ਓ. ਹਰਦੇਵ ਸਿੰਘ ਨੇ ਪੋਲਿੰਗ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਆਈ ਕਾਰਡ ਆਪਣੇ ਕਬਜ਼ੇ 'ਚ ਲੈ ਕੇ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਅਤੇ ਕਰੀਬ 20 ਮਿੰਟ ਕਾਰਡ ਰੱਖ ਕੇ ਇਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਕਾਰਡ ਨੂੰ ਜਾਅਲੀ ਦੱਸਦਿਆਂ ਕਿਹਾ ਕਿ ਅਜਿਹਾ ਕੋਈ ਕਾਰਡ ਕਿਸੇ ਨੂੰ ਵੀ ਜਾਰੀ ਨਹੀਂ ਹੋਇਆ। ਦੂਜੇ ਪਾਸੇ ਐੱਸ. ਡੀ. ਐੱਮ. ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਨੇ ਵੀ ਚੋਣ ਕਮਿਸ਼ਨ ਵਲੋਂ ਜਾਰੀ ਅਜਿਹੇ ਅਥਾਰਟੀ ਪੱਤਰ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਈ ਵੀ ਮੀਡੀਆ ਪਰਸਨ ਪੋਲਿੰਗ ਸਟੇਸ਼ਨ ਦੇ ਅੰਦਰ ਕਵਰੇਜ ਲਈ ਨਹੀਂ ਜਾ ਸਕਦਾ।


author

Harnek Seechewal

Content Editor

Related News