ਖੂਨ ਦਾਨ ਤੋਂ ਵੱਡਾ ਜ਼ਿੰਦਗੀ ’ਚ ਕੋਈ ਦਾਨ ਨਹੀਂ ਹੋ ਸਕਦਾ: ਅਭਿਜੈ ਚੋਪੜਾ
Friday, Sep 06, 2024 - 12:55 PM (IST)
ਫਗਵਾੜਾ (ਜਲੋਟਾ)-ਮਹਾਨ ਆਜ਼ਾਦੀ ਘੁਲਾਟੀਏ, ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਬਰਸੀ ਮੌਕੇ ਨਵਜੀਵਨ ਚੈਰੀਟੇਬਲ ਸੋਸਾਇਟੀ ਜਲੰਧਰ ਦੇ ਸਹਿਯੋਗ ਨਾਲ ਸੇਂਟ ਜੋਸਫ ਕਾਨਵੈਂਟ ਸਕੂਲ ਫਗਵਾੜਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ‘ਪੰਜਾਬ ਕੇਸਰੀ’ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਫਗਵਾੜਾ ਪੁੱਜ ਕੇ ਕੈਂਪ ’ਚ ਖੂਨ ਦਾਨ ਕਰਨ ਵਾਲੇ ਖੂਨ ਦਾਨੀਆਂ ਨੂੰ ਉਤਸ਼ਾਹਤ ਕੀਤਾ ਅਤੇ ਸਾਰਿਆਂ ਨੂੰ ਜੀਵਨ ’ਚ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਚੋਪੜਾ ਨੇ ਨਵਜੀਵਨ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਫਾਦਰ ਬੀਨੂੰ ਜੋਸਫ, ਸਕੂਲ ਦੀ ਪ੍ਰਿੰਸੀਪਲ ਸਿਸਟਰ ਲਿਜ਼ਬੈਥ, ਸ਼੍ਰੀਮਤੀ ਮੋਨਿਕਾ ਸ਼ਰਮਾ, ਪ੍ਰੋਗਰਾਮ ਮੈਨੇਜਰ ਸਟੀਫਨ ਤੇਜ਼ੀ, ਕੋਆਰਡੀਨੇਟਰ ਸਿਸਟਰ ਸ਼ੀਲਾ, ਨਿਸ਼ਾ ਮੇਟਾਰਾ, ਲਖਵਿੰਦਰ ਮਸੀਹ ਅਤੇ ਮੌਕੇ ’ਤੇ ਹਾਜ਼ਰ ਸਾਰੇ ਪਤਵੰਤਿਆਂ ਦਾ ਖੂਨ ਦਾਨ ਕੈਂਪ ’ਚ ਆਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਅਭਿਜੈ ਚੋਪੜਾ ਨੇ ‘ਪੰਜਾਬ ਕੇਸਰੀ’ਗਰੁੱਪ ਵੱਲੋਂ ਫਾਦਰ ਬੀਨੂੰ ਜੋਸਫ, ਸਿਸਟਰ ਲਿਜ਼ਬੇਥ, 'ਪੰਜਾਬ ਕੇਸਰੀ' ਗਰੁੱਪ ਦੇ ਬਿਊਰੋ ਚੀਫ਼ ਵਿਕਰਮ ਜਲੋਟਾ, ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਕਟੈਹਰਾ ਚੌਂਕ ਦੇ ਚੇਅਰਮੈਨ ਰਾਜਕੁਮਾਰ ਜਲੋਟਾ ਪੱਪੀ (ਬਿੱਲੂ ਪੱਪੀ ਜਿਊਲਰਸ, ਫਗਵਾੜਾ), ਅਸ਼ਵਨੀ ਸ਼ਰਮਾ, ਬਲੱਡ ਬੈਂਕ ਤੋਂ ਮਲਕੀਅਤ ਸਿੰਘ ਰਘਬੋਤਰਾ, ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ, ਡਾ. ਐੱਮ. ਐੱਲ. ਬਾਂਸਲ ਆਦਿ ਪਤਵੰਤਿਆਂ ਦੀ ਮੌਜੂਦਗੀ ’ਚ ਖੂਨ ਦਾਨ ਕਰ ਵਾਲੇ ਸੂਰਵੀਰਾਂ ਨੂੰ ਆਪਣੇ ਕਰ ਕਮਲਾਂ ਨਾਲ ਗੋਲਡ ਮੈਡਲ ਅਤੇ ਪ੍ਰਸ਼ੰਸਾ ਪ੍ਰਮਾਣ ਪੱਤਰ (ਸਰਟੀਫੀਕੇਟ) ਭੇਟ ਕੀਤੇ। ਚੋਪੜਾ ਨੇ ਕਿਹਾ ਕਿ ਖੂਨ ਦਾਨ ਕਰਨ ਤੋਂ ਵੱਡਾ ਦਾਨ ਜ਼ਿੰਦਗੀ ’ਚ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ। ਕਿਸੇ ਲੋੜਵੰਦ ਨੂੰ ਸਮੇਂ-ਸਿਰ ਖੂਨ ਦੇਕੇ ਕੇ ਉਸ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਸਾਨੂੰ ਸਾਰਿਆਂ ਨੂੰ ਜ਼ਿੰਦਗੀ ’ਚ ਵੱਧ ਤੋਂ ਵੱਧ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਦਾਦਾ ਜੀ ਸ਼੍ਰੀ ਵਿਜੇ ਚੋਪੜਾ ਜੀ (ਚੇਅਰਮੈਨ ਪੰਜਾਬ ਕੇਸਰੀ ਗਰੁੱਪ) ਤੋਂ ਮੁਨੱਖਤਾ ਦੀ ਨਿਰਸਵਾਰਥ ਸੇਵਾ ਕਰਨ ਦਾ ਜਜ਼ਬਾ ਮਿਲੀਆ ਹੈ ਅਤੇ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਅਵਿਨਾਸ਼ ਚੋਪੜਾ ਜੀ (ਡਾਇਰੈਕਟਰ ਪੰਜਾਬ ਕੇਸਰੀ ਗਰੁੱਪ) ਜੀਵਨ ’ਚ ਉਨ੍ਹਾਂ ਦੇ ਰੋਲ ਮਾਡਲ ਹਨ ਅਤੇ ਉਨ੍ਹਾਂ ਤੋਂ ਹੀ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਖਤ ਮਿਹਨਤ ਅਤੇ ਈਮਾਨਦਾਰੀ ਨਾਲ ਕਾਰਜ ਕਰਨ ਦੀ ਅਨਮੋਲ ਸਿੱਖਿਆ ਮਿਲੀ ਹੈ। ਇਸ ਤੋਂ ਪਹਿਲਾਂ ਸ਼੍ਰੀ ਚੋਪੜਾ ਦਾ ਸਕੂਲ ਪੁੱਜਣ ’ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਸਵਾਗਤ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਆਕਸੀਜਨ ਗੈਸ ਨਾਲ ਭਰੇ ਸਿਲੰਡਰਾਂ 'ਚ ਹੋਇਆ ਬਲਾਸਟ
‘ਪੰਜਾਬ ਕੇਸਰੀ’ ਗਰੁੱਪ ਸੱਚੇ ਦਿਲ ਨਾਲ ਕਰ ਰਿਹਾ ਮਨੁੱਖਤਾ ਦੀ ਸੇਵਾ : ਫਾਦਰ ਬੀਨੂੰ ਜੋਸਫ
ਕੈਂਪ ਵਿਚ ਫਾਦਰ ਬੀਨੂੰ ਜੋਸਫ ਨੇ ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਫਾਦਰ ਜੋਸਫ ਨੇ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਦੇਸ਼ ਭਗਤੀ, ਨਿਰਸਵਾਰਥ ਸਮਾਜ ਸੇਵਾ ਅਤੇ ਮਨੁੱਖਤਾ ਦਾ ਰੱਖਿਅਕ ਬਣ ਕੇ ਸੱਚੇ ਦਿਲ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਿਹਾ ਹੈ। ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜ ਉਹ ਸਕੂਲ ਦੇ ਵਿਹੜੇ ’ਚ ਨਵਜੀਵਨ ਟਰੱਸਟ ਦੇ ਸਹਿਯੋਗ ਨਾਲ ਫਗਵਾੜਾ ਵਿਖੇ ਖੂਨ ਦਾਨ ਕੈਂਪ ਦਾ ਹਿੱਸਾ ਬਣੇ ਹਨ।
‘ਪੰਜਾਬ ਕੇਸਰੀ’ਗਰੁੱਪ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਮੋਹਰੀ ਰਿਹਾ : ਰਾਜਕੁਮਾਰ ਜਲੋਟਾ ਪੱਪੀ
‘ਪੰਜਾਬ ਕੇਸਰੀ’ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਕਟੈਹਰਾ ਚੌਂਕ ਦੇ ਚੇਅਰਮੈਨ ਰਾਜਕੁਮਾਰ ਜਲੋਟਾ ਪੱਪੀ (ਬਿੱਲੂ ਪੱਪੀ ਜਿਊਲਰਸ), ਮਲਕੀਅਤ ਸਿੰਘ ਰਘਬੋਤਰਾ, ਵਿਪਨ ਖੁਰਾਣਾ, ਡਾ. ਐੱਮ. ਐੱਲ. ਬਾਂਸਲ ਨੇ ਲਾਲਾ ਜੀ ਬਾਰੇ ਕਿਹਾ ਕਿ ਉਹ ਨਾ ਕਿਸੇ ਤੋਂ ਡਰਦੇ ਸੀ ਅਤੇ ਨਾ ਹੀ ਆਪਣੀ ਕਲਮ ਨੂੰ ਕਿਸੇ ਅੱਗੇ ਝੁਕਣ ਦਿੰਦੇ ਸਨ। ਉਨ੍ਹਾਂ ਕਿਹਾ ਕਿ ਲਾਲਾ ਜੀ ਨੇ ਆਪਣੇ ਖੂਨ ਦੀ ਕੁਰਬਾਨੀ ਦੇ ਕੇ ਆਪਸੀ ਭਾਈਚਾਰੇ ਅਤੇ ਦੇਸ਼ ਦੀ ਏਕਤਾ ਦੀ ਰੱਖਿਆ ਕੀਤੀ ਹੈ, ਜਿਸ ਦਾ ਮਨੁੱਖਤਾ ਹਮੇਸ਼ਾ ਕਰਜ਼ਦਾਰ ਰਵੇਗੀ। ਲੋੜਵੰਦਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਭ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਉਹ ਲਾਲਾ ਜੀ ਦੀ 43ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਹਿੱਸਾ ਬਣੇ ਹਨ।
ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ
ਲਾਲਾ ਜੀ ਨੇ ਹਮੇਸ਼ਾ ਸੱਚਾਈ ਨੂੰ ਮਹੱਤਵ ਦਿੱਤਾ : ਵਿਕਰਮ ਜਲੋਟਾ
‘ਪੰਜਾਬ ਕੇਸਰੀ’ ਗਰੁੱਪ ਫਗਵਾੜਾ ਦੇ ਬਿਊਰੋ ਚੀਫ ਵਿਕਰਮ ਜਲੋਟਾ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਸੱਚ ਦੇ ਮਾਰਗ ’ਤੇ ਚੱਲੇ ਹਨ। ਉਨ੍ਹਾਂ ਦੀ ਕਲਮ ਸੱਚ ਦੀ ਲਹਿਰ ਸੀ, ਜੋ ਨਾ ਤਾਂ ਸੱਚ ਲਿਖਣ ਤੋਂ ਡਰਦੀ ਸੀ ਅਤੇ ਨਾ ਹੀ ਕਿਸੇ ਦੇ ਦਬਾਅ ਹੇਠ ਝੁਕਦੀ ਸੀ। ਉਨ੍ਹਾਂ ਕਿਹਾ ਕਿ ਲਾਲਾ ਜੀ ਦਾ ਹਰ ਸ਼ਬਦ ਜੋ ਉਹ ਆਪਣੇ ਲੇਖਾਂ ’ਚ ਲਿਖਦਾ ਸਨ, ਅਜੋਕੇ ਸਮੇਂ ਦੀ ਹਕੀਕਤ ਬਣਿਆ ਹੈ। ਉਨ੍ਹਾਂ ਦੀ ਪੱਤਰਕਾਰੀ ਦੇਸ਼ ਦੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਸੀ। ਸ਼੍ਰੀ ਜਲੋਟਾ ਕਿ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਬਰਸੀ ਮੌਕੇ ਅੱਜ ਫਗਵਾੜਾ ਵਿਖੇ ਉਸ ਸਕੂਲ ਜਿੱਥੇ ਉਹ (ਵਿਕਰਮ ਜਲੋਟਾ) ਖੁਦ ਪਡ਼੍ਹੇ ਹਨ, ਵਿਚ ਲੱਗੇ ਖੂਨ ਦਾਨ ਕੈਂਪ ਦਾ ਹਿੱਸਾ ਬਣਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਲਾਲਾ ਜੀ ਦੀ ਕੁਰਬਾਨੀ ਸਾਨੂੰ ਹਮੇਸ਼ਾ ਜੀਵਨ ’ਚ ਚੰਗੇ ਕੰਮ ਕਰਨ ਦਾ ਰਾਹ ਦਿਖਾਏਗੀ। ਉਨ੍ਹਾਂ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਰੋਲ ਮਾਡਲ ਹੈ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਦਾ ਕਰਜ਼ਾ ਅਸੀਂ ਕਦੀ ਨਹੀਂ ਅਦਾ ਕਰ ਸਕਦੇ : ਸਿਸਟਰ ਲਿਜ਼ਬੈਥ
ਸੇਂਟ ਜੋਸਫ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਸਿਸਟਰ ਲਿਜ਼ਬੈਥ ਨੇ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਮੋਹਰੀ ਰਿਹਾ ਹੈ। ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ਹੇਠ ‘ਪੰਜਾਬ ਕੇਸਰੀ’ ਗਰੁੱਪ ਜੰਮੂ-ਕਸ਼ਮੀਰ ਵਿਚ ਅੱਤਵਾਦ ਪੀੜਤ ਪਰਿਵਾਰਾਂ ਨੂੰ ਲਗਾਤਾਰ ਰਾਹਤ ਸਮੱਗਰੀ ਦੇ ਟਰੱਕ ਭੇਜਣ ਸਮੇਤ ਸ਼ਹੀਦ ਪਰਿਵਾਰ ਫੰਡ ਰਾਹੀਂ ਸੱਚੇ ਦਿਲ ਨਾਲ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ, ਇਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਦਾ ਕਰਜ਼ਾ ਅਸੀਂ ਕਦੀ ਅਦਾ ਕਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 43ਵੇਂ ਸ਼ਹੀਦੀ ਦਿਵਸ ’ਤੇ ਆਯੋਜਿਤ ਖੂਨਦਾਨ ਕੈਂਪ ਦਾ ਹਿੱਸਾ ਬਣੇ ਹਨ।
ਇਹ ਵੀ ਪੜ੍ਹੋ- ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 3 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
25 ਬਹਾਦਰ ਖੂਨ ਦਾਨੀਆ ਨੇ ਪੂਰੇ ਉਤਸ਼ਾਹ ਨਾਲ ਕੀਤਾ ਖੂਨ ਦਾਨ
ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਖੂਨ ਦਾਨ ਕੈਂਪ ’ਚ 25 ਯੂਨਿਟ ਖੂਨ ਦਾਨ ਕੀਤਾ ਗਿਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਖੂਨ ਦਾਨੀਆਂ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਖੂਨ ਦਾਨ ਕੀਤਾ ਹੈ। ਪਹਿਲੀ ਵਾਰ ਖੂਨ ਦਾਨ ਕਰਨ ਵਾਲੇ ਖੂਨ ਦਾਨੀਆਂ ਨੇ ਕਿਹਾ ਕਿ ਉਹ ਇਸ ਰੁਝਾਨ ਨੂੰ ਅੱਗੇ ਵੀ ਜਾਰੀ ਰੱਖਣ ਜਾ ਰਹੇ ਹਨ। ਉਹ ਸਾਰਿਆਂ ਨੂੰ ਦੱਸੇਗਾ ਕਿ ਖੂਨਦਾਨ ਕਰਨਾ ਬਹੁਤ ਆਸਾਨ ਹੈ ਅਤੇ ਡਰਨ ਦੀ ਕੋਈ ਗੱਲ ਹੀ ਨਹੀਂ ਹੈ। ਇਸ ਦੇ ਨਾਲ ਹੀ ਕੁੱਛ ਖੂਨ ਦਾਨੀਆਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਖੂਨਦਾਨ ਕਰ ਚੁੱਕੇ ਹਨ। ਖੂਨ ਦਾਨੀਆਂ ਨੇ ਕਿਹਾ ਕਿ ਖੂਨਦਾਨ ਤੋਂ ਇਲਾਵਾ ਹੋਰ ਕੋਈ ਵੱਡਾ ਦਾਨ ਨਹੀਂ ਹੋ ਸਕਦਾ ਹੈ। ਖੂਨ ਜੀਵਨ ਹੈ ਅਤੇ ਵਿਗਿਆਨ ਅੱਜ ਤੱਕ ਮਨੁੱਖੀ ਖੂਨ ਨਹੀਂ ਬਣਾ ਸਕਿਆ ਹੈ। ਸਾਨੂੰ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਛਿੰਞ ਮੇਲੇ ਦੌਰਾਨ ਵੱਡਾ ਹਾਦਸਾ, ਉੱਡੇ ਵਾਹਨ ਦੇ ਪਰੱਖਚੇ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ