‘ਆਪ’ ਨੇ ਬਿਜਲੀ ਬਿੱਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Wednesday, Apr 21, 2021 - 01:15 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਪੰਡਿਤ)-ਪਿੰਡ ਨੰਗਲ-ਜਮਾਲ ਵਿਖੇ ‘ਆਪ’ ਵੱਲੋਂ ਬਿਜਲੀ ਅੰਦੋਲਨ ਤਹਿਤ ਬਿਜਲੀ ਬਿੱਲ ਸਾੜੇ ਗਏ। ‘ਆਪ’ ਆਗੂ ਹਰਮੀਤ ਸਿੰਘ ਔਲਖ (ਸ਼ਹਿਬਾਜ਼ਪੁਰ) ਦੀ ਅਗਵਾਈ ਹੇਠ ਬਿੱਲ ਸਾੜਨ ਸਮੇਂ ਹਾਜ਼ਰ ਸਮੂਹ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਔਲਖ ਸ਼ਹਿਬਾਜ਼ਪੁਰ ਨੇ ਕਿਹਾ ਕਿ ਆਮ ਆਦਮੀ ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ, ਉੱਪਰ ਤੋਂ ਸਰਕਾਰ ਵੱਲੋਂ ਮਹਿੰਗੀ ਬਿਜਲੀ ਦੇ ਕੇ ਪੰਜਾਬ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਸ ਮੌਕੇ ਰਣਜੋਧ ਸਿੰਘ, ਪਰਵੀਨ ਕੁਮਾਰ, ਮੋਹਿੰਦਰ ਪਾਲ, ਸੁਰਜੀਤ ਸਿੰਘ, ਮਲਕੀਤ ਲਾਲ, ਸੁਰਿੰਦਰ ਪਾਲ, ਪਲਵਿੰਦਰ ਸਿੰਘ, ਅਨੂਪ ਸਿੰਘ, ਸਰਬਜੀਤ ਸਿੰਘ, ਤਰਸੇਮ ਲਾਲ, ਵਿਸ਼ਾਲ ਖੋਸਲਾ, ਤਿਲਕ ਰਾਜ ਵੀ ਹਾਜ਼ਰ ਸਨ ।