ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
Sunday, Oct 20, 2024 - 01:57 PM (IST)
ਕੋਟ ਫਤੂਹੀ (ਬਹਾਦਰ ਖਾਨ)-ਇਥੋਂ ਨਜ਼ਦੀਕੀ ਪਿੰਡ ਹਕੂਮਤਪੁਰ ਅਤੇ ਖੜੌਦੀ ਵਿਚਕਾਰ ਇਕ ਟਰਾਲੀ ਨੂੰ ਅੱਗ ਲੱਗਣ ਨਾਲ ਪਰਾਲੀ ਸਮੇਤ ਟਰਾਲੀ ਸੜ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਗੁੱਜਰਾਂ ਦਾ ਮੁੰਡਾ ਟਰੈਕਟਰ-ਟਰਾਲੀ ਸਮੇਤ ਝੋਨੇ ਦੀ ਪਰਾਲੀ ਲੱਦ ਕੇ ਖੈਰੜ-ਅੱਛਰਵਾਲ ਵੱਲੋਂ ਮਾਹਿਲਪੁਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਹਕੂਮਤਪੁਰ ਕੋਲੋਂ ਲੰਘਿਆ ਤਾਂ ਟਰਾਲੀ ਵਿਚ ਲੱਦੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਉਸਨੇ ਤੇਜ਼ੀ ਨਾਲ ਪਿੰਡ ਕੋਲੋਂ ਟਰੈਕਟਰ ਟਰਾਲੀ ਨੂੰ ਤੇਜ਼ ਕਰ ਕੇ ਪਿੰਡ ਤੋਂ ਬਾਹਰ ਕੱਢਿਆ। ਜਦੋਂ ਉਹ ਖੜੌਦੀ ਨੇੜੇ ਪਹੁੰਚਿਆ ਤਾਂ ਪਰਾਲੀ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਤੇ ਟਰਾਲੀ ਪੂਰੀ ਤਰ੍ਹਾਂ ਸਮੇਤ ਟਾਇਰ-ਟਿਊਬ ਸੜ ਗਈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ
ਜਿਸ ਨਾਲ ਕਾਫੀ ਨੁਕਸਾਨ ਹੋਇਆ ਪਰ ਵੱਡਾ ਹਾਦਸਾ ਹੋਣ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਸੈਲਾ ਖੁਰਦ ਤੋਂ ਅਕਾਸ਼ ਨਾਮੀ ਲੜਕਾ ਲੈ ਕੇ ਆਇਆ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਰ ਕੇ ਕਾਬੂ ਤੋਂ ਬਾਹਰ ਹੋ ਗਈ। ਲੋਕਾਂ ਦੇ ਕਹਿਣ ਅਨੁਸਾਰ ਹਕੂਮਤਪੁਰ ਕੋਲੋਂ ਬਿਜਲੀ ਦੀਆਂ ਤਾਰਾਂ ਨੀਵੀਆਂ ਹਨ ਤੇ ਪਰਾਲੀ ਦੀਆਂ ਟਰਾਲੀਆਂ ਉੱਚੀਆਂ ਹੋਣ ਕਰ ਕੇ ਅੱਗ ਦਾ ਚੰਗਿਆੜਾ ਨਿੱਕਲ ਆਉਂਦਾ ਹੈ।
ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ
ਸ਼ੱਕ ਕੀਤਾ ਜਾਂਦਾ ਹੈ ਕਿ ਇਹ ਅੱਗ ਬਿਜਲੀ ਦੀ ਚੰਗਿਆੜੀ ਨਾਲ ਲੱਗੀ ਹੈ। ਕਿਉਂਕਿ 4,5 ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ। ਜਿਸ ਵਿਚ ਟਰੈਕਟਰ-ਟਰਾਲੀ ਬੱਚ ਗਈ ਸੀ ਪਰ ਪਰਾਲੀ ਸੜ ਗਈ ਸੀ।ਅੱਜ ਦੀ ਘਟਨਾ ਵਿਚ ਤਾਂ ਟਰਾਲੀ ਪੂਰੀ ਤਰ੍ਹਾਂ ਸੜ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੇਕਿਨ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8