ਬਰੇਲੀ ਤੋਂ ਅਫ਼ੀਮ ਦੀ ਸਪਲਾਈ ਦੇਣ ਆਇਆ ਸਪਲਾਇਰ ਗ੍ਰਿਫ਼ਤਾਰ, ਜੇਲ੍ਹ ਭੇਜਿਆ

Friday, Aug 09, 2024 - 03:24 PM (IST)

ਜਲੰਧਰ (ਜ. ਬ.)–ਯੂ. ਪੀ. ਦੇ ਬਰੇਲੀ ਤੋਂ ਸ਼ਹਿਰ ਵਿਚ ਅਫ਼ੀਮ ਦੀ ਸਪਲਾਈ ਦੇਣ ਆਏ ਇਕ ਸਪਲਾਇਰ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਮੁਲਜ਼ਮ ਦੇ ਨੈੱਟਵਰਕ ਨੂੰ ਬ੍ਰੇਕ ਕਰਨ ਵਿਚ ਜੁਟੀ ਹੋਈ ਹੈ। ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜਲੰਧਰ-ਅੰਮ੍ਰਿਤਸਰ ਬਾਈਪਾਸ ਸਥਿਤ ਸੀ. ਜੇ. ਐੱਸ. ਸਕੂਲ ਨਜ਼ਦੀਕ ਉਨ੍ਹਾਂ ਦੀ ਟੀਮ ਨੇ ਟ੍ਰੈਪ ਲਾਇਆ ਸੀ। ਇਸ ਦੌਰਾਨ ਪੈਦਲ ਆ ਰਹੇ ਨੌਜਵਾਨ ਨੂੰ ਸ਼ੱਕ ਪੈਣ ’ਤੇ ਰੋਕਿਆ ਗਿਆ, ਜਿਸ ਦੇ ਹੱਥ ਵਿਚ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ

ਪੁੱਛਗਿੱਛ ਵਿਚ ਮੁਲਜ਼ਮ ਨੇ ਆਪਣਾ ਨਾਂ ਰਾਮ ਪ੍ਰਸਾਦ ਪੁੱਤਰ ਸੀਆ ਰਾਮ ਨਿਵਾਸੀ ਬਰੇਲੀ (ਯੂ. ਪੀ.) ਦੱਸਿਆ। ਮੁਲਜ਼ਮ ਨੇ ਮੰਨਿਆ ਕਿ ਉਹ ਬਰੇਲੀ ਵਿਚ ਰਿਕਸ਼ਾ ਚਲਾਉਂਦਾ ਸੀ ਪਰ ਖ਼ਰਚਾ ਪੂਰਾ ਨਾ ਹੋਣ ’ਤੇ ਉਹ ਅਫ਼ੀਮ ਦੀ ਸਪਲਾਈ ਕਰਨ ਲੱਗਾ। ਮੁਲਜ਼ਮ ਟਰੇਨ ਜ਼ਰੀਏ ਅਫ਼ੀਮ ਦੀ ਸਪਲਾਈ ਲੈ ਕੇ ਜਲੰਧਰ ਆਇਆ ਸੀ। ਪੁਲਸ ਨੇ ਰਾਮ ਪ੍ਰਸਾਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ। ਉਸ ਤੋਂ ਪੁੱਛਗਿੱਛ ਕਰਕੇ ਕੁਝ ਇਨਪੁੱਟ ਮਿਲੇ ਹਨ, ਜਿਸ ’ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਅਫ਼ੀਮ ਵੇਚਣ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News