ਨਾਬਾਲਗ ਕੁੜੀ ਵਿਆਹ ਕਰਵਾਉਣ ਦੀ ਨੀਅਤ ਨਾਲ ਘਰੋਂ ਹੋਈ ਫਰਾਰ

Saturday, Jul 20, 2024 - 01:51 PM (IST)

ਨਾਬਾਲਗ ਕੁੜੀ ਵਿਆਹ ਕਰਵਾਉਣ ਦੀ ਨੀਅਤ ਨਾਲ ਘਰੋਂ ਹੋਈ ਫਰਾਰ

ਹਾਜੀਪੁਰ (ਜੋਸ਼ੀ)-ਪੁਲਸ ਸਟੇਸ਼ਨ ਤਲਵਾੜਾ ਦੇ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਕੁੜੀ ਵਿਆਹ ਕਰਵਾਉਣ ਦੀ ਨੀਅਤ ਨਾਲ ਕਿਸੇ ਲੜਕੇ ਨਾਲ ਘਰ ਤੋਂ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁੜੀ ਦੇ ਪਿਤਾ ਨੇ ਤਲਵਾੜਾ ਪੁਲਸ ਨੂੰ ਸੂਚਨਾ ਦਿੱਤੀ ਹੈ ਕਿ ਮੇਰੀ ਲੜਕੀ ਨਾਬਾਲਗ ਹੈ ਅਤੇ 18 ਜੁਲਾਈ ਲਗਭਗ ਸ਼ਾਮ 7 ਵਜੇ ਘਰ ਤੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। 

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਉਸ ਨੇ ਅੱਗੇ ਦਸਿਆ ਹੈ ਕਿ ਮੈਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਕੋਲ ਆਪਣੇ ਤੌਰ ’ਤੇ ਤਲਾਸ਼ ਕੀਤੀ ਪਰ ਉਸ ਦਾ ਕਿਧਰੇ ਪਤਾ ਨਹੀਂ ਲੱਗਾ। ਉਸ ਨੇ ਅੱਗੇ ਦੱਸਿਆ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਕੁੜੀ ਨੂੰ ਇਕ ਮੁੰਡੇ ਨੇ ਆਪਣੇ ਪ੍ਰੇਮ ਜਾਲ ’ਚ ਫ਼ਸਾ ਰੱਖਿਆ ਸੀ, ਜਿਸ ਕਾਰਨ ਉਸ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਉਸ ਨੂੰ ਘਰ ਤੋਂ ਦੌੜਾ ਕੇ ਲੈ ਗਿਆ ਹੈ। ਤਲਵਾੜਾ ਪੁਲਸ ਨੇ ਨਾਬਾਲਗ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ, ਦਸਤਾਵੇਜ਼ਾਂ ਸਬੰਧੀ ਦਿੱਤੀ ਗਈ ਇਹ ਹਦਾਇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News