ਕੋਰੋਨਾ ਸਰਵੇ ਦੇ ਬਹਾਨੇ ਮਰਦ ਤੇ ਔਰਤ ਨੇ ਕੀਤੀ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼, ਸ਼ਿਕਾਇਤ ਦਰਜ

Thursday, Nov 03, 2022 - 12:07 PM (IST)

ਕੋਰੋਨਾ ਸਰਵੇ ਦੇ ਬਹਾਨੇ ਮਰਦ ਤੇ ਔਰਤ ਨੇ ਕੀਤੀ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼, ਸ਼ਿਕਾਇਤ ਦਰਜ

ਜਲੰਧਰ (ਜ. ਬ.)–ਕੋਰੋਨਾ ਸਰਵੇ ਦਾ ਬਹਾਨਾ ਬਣਾ ਕੇ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇਕ ਮਰਦ ਅਤੇ ਔਰਤ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਮਹਾਰਾਜਾ ਗਾਰਡਨ ਨਿਵਾਸੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੰਗਲਵਾਰ ਸਵੇਰ ਸਮੇਂ ਉਹ ਕਿਸੇ ਕੰਮ ਤੋਂ ਬਾਹਰ ਸਨ ਤਾਂ ਘਰ ਵਿਚ ਉਨ੍ਹਾਂ ਦੀ ਪਤਨੀ ਇਕੱਲੀ ਸੀ। ਇੰਨੇ ਵਿਚ ਦਰਵਾਜ਼ੇ ’ਤੇ ਦਸਤਕ ਹੋਈ ਤਾਂ ਉਨ੍ਹਾਂ ਬਾਹਰ ਜਾ ਕੇ ਵੇਖਿਆ ਕਿ ਮਾਸਕ ਪਹਿਨੀ ਇਕ ਮਰਦ ਅਤੇ ਔਰਤ ਉਸ ਨੂੰ ਬਾਹਰ ਆਉਣ ਲਈ ਕਹਿ ਰਹੇ ਸਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ

ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੋਵਾਂ ਨੇ ਪਤਨੀ ਨੂੰ ਦੱਸਿਆ ਕਿ ਉਹ ਕੇਂਦਰ ਸਰਕਾਰ ਵੱਲੋਂ ਕੋਰੋਨਾ ਦਾ ਸਰਵੇ ਕਰਨ ਲਈ ਆਏ ਹਨ। ਇਸ ਲਈ ਉਨ੍ਹਾਂ ਨੂੰ ਘਰ ਤੋਂ ਬਾਹਰ ਆ ਕੇ ਜਾਣਕਾਰੀ ਦੇਣੀ ਹੋਵੇਗੀ। ਉਨ੍ਹਾਂ ਦੀ ਪਤਨੀ ਨੇ ਜਦੋਂ ਉਕਤ ਮਰਦ ਅਤੇ ਔਰਤ ਨੂੰ ਮਾਸਕ ਉਤਾਰਨ ਲਈ ਕਿਹਾ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਕਿਹਾ ਕਿ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਦੋਵਾਂ ਮਰਦ ਅਤੇ ਔਰਤ ਨੂੰ ਟਰੇਸ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News