‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆਂ ਬੰਗਾ ਸ਼ਹਿਰ

Sunday, Jan 21, 2024 - 05:02 PM (IST)

‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆਂ ਬੰਗਾ ਸ਼ਹਿਰ

ਬੰਗਾ (ਰਾਕੇਸ਼ ਅਰੋੜਾ)-ਅਯੁੱਧਿਆ ਵਿਖੇ ਬਣੇ ਸ਼੍ਰੀ ਰਾਮ ਮੰਦਿਰ ਵਿਖੇ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦੇ ਸਬੰਧ ’ਚ ਬੰਗਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਬੰਗਾ ਦੇ ਮੁੱਹਲਾ ਚਬੂਤਰਾਂ ਸਥਿਤ ਖਾਰਾ ਖੂਹ ਮੰਦਰ ਕੰਪਲੈਕਸ ਤੋਂ ਪੂਜਾ ਅਰਚਣਾ ਕਰਨ ਮਗਰੋਂ ਸ਼ੁਰੂ ਕੀਤੀ ਗਈ ਜੋਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਮੁੱਖ ਮਾਰਗ, ਰੇਲਵੇ ਰੋਡ, ਮੁਕੰਦਪੁਰ ਰੋਡ ਰਾਹੀਂ ਸਥਾਨਕ ਹੀਉਂ ਰੋਡ ਸਥਿਤ ਮਾਤਾ ਸੀਤਲਾ ਮੰਦਰ ਕੰਪਲੈਕਸ ਵਿਚ ਆਰਤੀ ਕਰਨ ਮਗਰੋ ਸੰਪੰਨ ਹੋਈ।

ਇਸ ਸ਼ੋਭਾ ਯਾਤਰਾ ਦਾ ਸ਼ਹਿਰ ਨਿਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਅਤੇ ਪ੍ਰਸਾਦ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਸ਼੍ਰੀ ਰਾਮ ਸਕੀਰਤਨ ਦਾ ਗਾਇਨ ਕਰਦੀਆਂ ਚੱਲ ਰਹੀਆਂ ਸਨ ਉੱਥੇ ਹੀ ਨੌਜਵਾਨ ਹੱਥਾਂ ’ਚ ਸ਼੍ਰੀ ਰਾਮ ਜੀ ਤਸਵੀਰ ਵਾਲੇ ਕੇਸਰੀ ਝੰਡੇ ਲਹਿਰਾਉਂਦੇ ਹੋਏ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਗਾਉਂਦੇ ਚੱਲ ਰਹੇ ਸਨ। ਇਸ ਮੌਕੇ ਹਾਜ਼ਰ ਸਮੂਹ ’ਚ ਬਾਬਾ ਦਵਿੰਦਰ ਕੋੜਾ ਕੇਮਟੀ ਪ੍ਰਧਾਨ ਮਾਤਾ ਸ਼ੀਤਲਾ ਮੰਦਰ ਹੀਉਂ ਰੋਡ ਬੰਗਾ, ਸੀਮਾ ਅਰੋੜਾ, ਰੰਜਨਾ ਸੱਦੀ, ਵਿੱਕੀ ਖੋਸਲਾ, ਅਲਕਾ ਸ਼ਰਮਾ, ਵਿਨੋਦ ਸ਼ਰਮਾ, ਮਮਤਾ ਪਾਹਵਾ, ਰਜਿੰਦਰ ਕੁਮਾਰ ਕੋਸ਼ਲ, ਵਿਪਨ ਸ਼ਾਰਦਾ, ਪ੍ਰਭਾਤ ਕਲਮੀ, ਜਸਵਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ ਅਤੇ ਵੱਡੀ ਗਿਣਤੀ ’ਚ ਹੋਰ ਰਾਮ ਭਗਤ ਸ਼ਾਮਲ ਸਨ।

ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News