ਡਿਸਪੋਜ਼ੇਬਲ ਕਰੌਕਰੀ ਦੀ ਦੁਕਾਨ ਨੂੰ ਲੱਗੀ ਅੱਗ, ਸਾਰਾ ਸਟਾਕ ਸੜ ਕੇ ਸੁਆਹ

Saturday, Nov 02, 2024 - 06:58 PM (IST)

ਡਿਸਪੋਜ਼ੇਬਲ ਕਰੌਕਰੀ ਦੀ ਦੁਕਾਨ ਨੂੰ ਲੱਗੀ ਅੱਗ, ਸਾਰਾ ਸਟਾਕ ਸੜ ਕੇ ਸੁਆਹ

ਹੁਸ਼ਿਆਰਪੁਰ (ਜੈਨ)- ਇਥੋਂ ਦੇ ਕਮਾਲਪੁਰ ਚੌਂਕ ਨੇੜੇ ਸਿਵਲ ਹਸਪਤਾਲ ਰੋਡ 'ਤੇ ਸਥਿਤ ਗਣੇਸ਼ ਡਿਸਪੋਜ਼ਲ ਦੀ ਦੁਕਾਨ 'ਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਰਾਜੇਸ਼ ਕੁਮਾਰ ਅਨੁਸਾਰ ਪਹਿਲਾਂ ਤਾਂ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪਰ ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। 

PunjabKesari

ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਅੱਗ ਦੁਕਾਨ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿੱਥੇ ਸਾਰਾ ਸਟਾਕ ਭਰ ਗਿਆ। ਮੌਕੇ 'ਤੇ ਪਹੁੰਚੇ ਸਬ-ਫਾਇਰ ਅਫ਼ਸਰ ਅਰੁਣ ਕੁਮਾਰ ਦੀ ਅਗਵਾਈ 'ਚ ਫਾਇਰ ਕਰਮੀਆਂ ਗੋਪੀ, ਪਰਮਜੀਤ ਅਤੇ ਅਵਤਾਰ ਨੇ ਕਰੀਬ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਉਪਰਲੀ ਮੰਜ਼ਿਲ ਅਤੇ ਹੇਠਾਂ ਪਿਆ ਸਾਰਾ ਸਟਾਕ ਸੜ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਾਬਕਾ ਮੰਤਰੀ ਤੀਕਸ਼ਨ ਸੂਦ ਵੀ ਮੌਕੇ 'ਤੇ ਪਹੁੰਚੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਦੀਵਾਲੀ ਦੇ ਦਿਨ ਇਟਲੀ ਤੋਂ ਘਰ ਪੁੱਜੀ ਪੁੱਤ ਦੀ ਦੇਹ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News