ਦੋ ਧਿਰਾਂ ਵਿਚਾਲੇ ਲੜਾਈ ਦੌਰਾਨ 70 ਸਾਲਾ ਬਜ਼ੁਰਗ ਗੰਭੀਰ ਜ਼ਖ਼ਮੀ, ਇਲਾਜ ਦੌਰਾਨ ਹਸਪਤਾਲ ’ਚ ਮੌਤ

Thursday, Sep 15, 2022 - 04:01 PM (IST)

ਦੋ ਧਿਰਾਂ ਵਿਚਾਲੇ ਲੜਾਈ ਦੌਰਾਨ 70 ਸਾਲਾ ਬਜ਼ੁਰਗ ਗੰਭੀਰ ਜ਼ਖ਼ਮੀ, ਇਲਾਜ ਦੌਰਾਨ ਹਸਪਤਾਲ ’ਚ ਮੌਤ

ਮੱਲੀਆਂ ਕਲਾਂ (ਟੁੱਟ) : ਨਕੋਦਰ-ਕਪੂਰਥਲਾ ਰੋਡ ’ਤੇ ਸਥਿਤ ਪਿੰਡ ਚੂਹੜ ਵਿਖੇ ਦੋ ਧਿਰਾਂ ਦੀ ਲੜਾਈ ’ਚ ਇਕ 70 ਸਾਲਾ ਬਜ਼ੁਰਗ ਗੰਭੀਰ ਜ਼ਖ਼ਮੀ ਹੋਣ ’ਤੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਚੌਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਲੜਾਈ 20 ਅਗਸਤ 2022 ਨੂੰ ਸੋਹਣ ਲਾਲ ਪੁੱਤਰ ਭਾਗ ਰਾਮ (70) ਤੇ ਪੋਤਾ ਆਰਵ ਪੁੱਤਰ ਸੰਦੀਪ ਗੌਤਮ ਦੀ ਰਮੇਸ਼ ਕੁਮਾਰ ਪੁੱਤਰ ਸਾਧੂ ਰਾਮ (67) ਤੇ ਵਿਪਨ ਕੁਮਾਰ ਪੁੱਤਰ ਰਮੇਸ਼ ਕੁਮਾਰ ਦੀ ਗਲੀ ’ਚੋਂ ਥੁੱਕ ਕੇ ਲੰਘਣ ਕਾਰਨ ਹੋਈ, ਜਿਸ ’ਚ ਸੋਹਣ ਲਾਲ ਦੇ ਗੰਭੀਰ ਸੱਟਾਂ ਵੱਜੀਆਂ, ਜਿਸ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ’ਤੇ ਜਲੰਧਰ ਰੈਫਰ ਕਰ ਦਿੱਤਾ ਤੇ ਦੋਵੇਂ ਪਿਓ-ਪੁੱਤ ਘਰ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ

ਪ੍ਰਿਆ ਗੌਤਮ ਪਤਨੀ ਸੰਦੀਪ ਗੌਤਮ ਵਾਸੀ ਪਿੰਡ ਚੂਹੜ ਦੇ ਬਿਆਨਾਂ ’ਤੇ ਰਮੇਸ਼ ਕੁਮਾਰ ਪੁੱਤਰ ਸਾਧੂ ਰਾਮ ਤੇ ਵਿਪਨ ਕੁਮਾਰ ਪੁੱਤਰ ਰਮੇਸ਼ ਕੁਮਾਰ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ। 13ਸਤੰਬਰ ਨੂੰ ਸੋਹਣ ਲਾਲ ਪੁੱਤਰ ਭਾਗ ਰਾਮ ਵਾਸੀ ਪਿੰਡ ਚੂਹੜ ਦੀ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ। ਪੁਲਸ ਨੇ ਪਿਓ-ਪੁੱਤ ਦੀ ਤੇਜ਼ੀ ਨਾਲ ਭਾਲ ਕਰ ਰਹੀ ਸੀ। ਕਥਿਤ ਦੋਸ਼ੀ ਰਮੇਸ਼ ਕੁਮਾਰ ਨੂੰ ਪੁਲਸ ਨੇ ਕਾਬੂ ਕਰ ਲਿਆ। ਨਕੋਦਰ ਦੀ ਮਾਣਯੋਗ ਅਦਾਲਤ ਤੋਂ ਹੋਰ ਪੁੱਛਗਿੱਛ ਲਈ ਤਿੰਨ ਦਾ ਰਿਮਾਂਡ ਲਿਆ ਹੈ ਤੇ ਪੁਲਸ ਨੇ ਪ੍ਰਿਆ ਦੇ ਬਿਆਨਾਂ ’ਤੇ ਧਾਰਾਵਾ ’ਚ ਹੋਰ ਵਾਧਾ ਕੀਤਾ ਗਿਆ ਹੈ। ਵਿਪਨ ਕੁਮਾਰ ਦੀ ਪੁਲਸ ਤੇਜ਼ੀ ਨਾਲ ਭਾਲ ਕਰ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਚਮਨ ਲਾਲ ਤੇ ਹੋਰ ਮੁਲਜ਼ਮ ਹਾਜ਼ਰ ਸਨ।


author

Manoj

Content Editor

Related News