ਕਾਰ ਦੀ ਟੱਕਰ ਵੱਜਣ ਨਾਲ 9 ਸਾਲਾ ਮੁੰਡਾ ਹੋਇਆ ਗੰਭੀਰ ਜ਼ਖ਼ਮੀ

05/26/2023 6:16:14 PM

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਚਨੌਲੀ ਵਿਖੇ ਛਬੀਲ ਦੌਰਾਨ ਸੜਕ ਕਿਨਾਰੇ ਖੜ੍ਹਾ ਇਕ 9 ਸਾਲਾ ਮੁੰਡਾ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਦਕਿ ਕਾਰ ਚਾਲਕ ਫਰਾਰ ਹੋਣ ’ਚ ਸਫ਼ਲ ਹੋ ਗਿਆ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਚਰਨਜੀਤ ਸਿੰਘ ਪੁੱਤਰ ਮਾਨ ਸਿੰਘ ਨਿਵਾਸੀ ਪਿੰਡ ਚਨੌਲੀ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਛਬੀਲ ਲਗਾਈ ਹੋਈ ਸੀ। ਇਸ ਦੌਰਾਨ ਉਸ ਦਾ ਪਰਿਵਾਰ ਵੀ ਰਾਹਗੀਰਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾ ਰਿਹਾ ਸੀ।

ਇਹ ਵੀ ਪੜ੍ਹੋ - ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਇਸ ਮੌਕੇ ਉਸ ਦਾ 9 ਸਾਲਾ ਮੁੰਡਾ ਪ੍ਰਭਲੀਨ ਸਿੰਘ ਸੜਕ ਕਿਨਾਰੇ ਬਿਲਕੁਲ ਸਾਈਡ ’ਤੇ ਖੜ੍ਹਾ ਹੋਇਆ ਸੀ ਜਦਕਿ ਨੂਰਪੁਰਬੇਦੀ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਆਈ-20 ਕਾਰ ਦੇ ਚਾਲਕ ਨੇ ਉਸ ਦੇ ਮੁੰਡੇ ’ਚ ਕਾਰ ਦੀ ਟੱਕਰ ਮਾਰੀ ਜਿਸ ’ਤੇ ਉਸ ਦੇ ਮੁੰਡੇ ਪ੍ਰਭਲੀਨ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਜੋ ਬੇਹੋਸ਼ ਹੋ ਗਿਆ। ਉਸ ਨੇ ਦੱਸਿਆ ਕਿ ਉਕਤ ਚਾਲਕ ਆਪਣੀ ਕਾਰ ਨੂੰ ਬੁੰਗਾ ਸਾਹਿਬ ਵੱਲ ਭਜਾ ਕੇ ਲੈ ਗਿਆ। ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਉਕਤ ਬਿਆਨਾਂ ’ਤੇ ਫਰਾਰ ਹੋਏ ਕਾਰ ਚਾਲਕ ਦੀ ਪਛਾਣ ਗੁਰਸੇਵਕ ਸਿੰਘ ਨਿਵਾਸੀ ਪਿੰਡ ਨੰਗਲ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਧਾਰਾ 279, 337 ਅਤੇ 338 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News