ਹਾਈਵੇ ’ਤੇ ਪਿੰਡ ਖੱਖ ਨਜ਼ਦੀਕ 2 ਕਾਰਾਂ ਦੀ ਟੱਕਰ ’ਚ 8 ਜ਼ਖ਼ਮੀ

11/30/2018 1:33:36 AM

 ਟਾਂਡਾ ਉਡ਼ਮੁਡ਼,  (ਪੰਡਿਤ, ਮੋਮੀ)-  ਬੀਤੀ ਦੇਰ ਸ਼ਾਮ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਖੱਖ ਦੇ ਫਾਟਕ ਨਜ਼ਦੀਕ ਹੋਏ ਸਡ਼ਕ ਹਾਦਸੇ ਵਿਚ ਦੋ ਕਾਰਾਂ ਵਿਚ ਸਵਾਰ 8 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਦੇਰ ਸ਼ਾਮ ਖੱਖ ਫਾਟਕ ਨਜ਼ਦੀਕ ਦੋ ਕਾਰਾਂ ਦੀ ਟੱਕਰ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਇਕ ਕਾਰ ’ਚ ਸਵਾਰ ਬਲਵਿੰਦਰ ਸਿੰਘ ਪੁੱਤਰ ਰੁਲੀਆ ਰਾਮ ਨਿਵਾਸੀ ਨਜ਼ਦੀਕ ਐੱਸ. ਪੀ. ਐੱਨ. ਕਾਲਜ ਮੁਕੇਰੀਆਂ, ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ, ਰਾਜ ਰਾਣੀ ਪਤਨੀ ਅਰੁਣ ਕੁਮਾਰ, ਨਵਜਿੰਦਰ ਕੌਰ ਪਤਨੀ ਜਸਪ੍ਰੀਤ ਸਿੰਘ ਅਤੇ ਡਰਾਈਵਰ ਜੁਗਿੰਦਰ ਪਾਲ ਪੁੱਤਰ ਤਾਰਾ ਚੰਦ ਨਿਵਾਸੀ ਪੁਰਾਣੀ ਸਬਜ਼ੀ ਮੰਡੀ ਹੁਸ਼ਿਆਰਪੁਰ ਅਤੇ ਦੂਸਰੀ ਕਾਰ ਵਿਚ ਸਵਾਰ ਜਸਵਿੰਦਰ ਕੌਰ ਪਤਨੀ ਜਸਪਾਲ ਸਿੰਘ ਨਿਵਾਸੀ ਢੱਡਾ ਲਾਹੌਰਾ ਸ਼ਾਹਕੋਟ (ਜਲੰਧਰ), ਰੋਹਤਾਸ ਪੁੱਤਰ ਰਮੇਸ਼ ਕੁਮਾਰ ਨਿਵਾਸੀ ਵਤਾਨਾ (ਜੀਂਦ) ਹਰਿਆਣਾ ਅਤੇ ਸਤਪਾਲ ਪੁੱਤਰ ਅਵਤਾਰ ਸਿੰਘ ਨਿਵਾਸੀ ਪੰਡੋਰੀ ਮੱਲ੍ਹੀਆਂ ਜਖਮੀ ਹੋ ਗਏ।
 ਇਸੇ ਕਾਰ ਵਿਚ ਸਵਾਰ ਪਿੰਕੀ ਪਤਨੀ ਸਤਪਾਲ ਸਿੰਘ ਨਿਵਾਸੀ ਪੰਡੋਰੀ ਮੱਲ੍ਹੀਆਂ ਅਤੇ ਉਸਦੇ ਦੋ ਛੋਟੇ ਬੱਚੇ ਤਰਨਪ੍ਰੀਤ ਅਤੇ ਜਸਪ੍ਰੀਤ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੋਂ ਕੁਝ ਮਰੀਜ਼ਾਂ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। 
 ਜਾਣਕਾਰੀ ਮੁਤਾਬਿਕ ਹਾਦਸਾ ਹਾਦਸਾਗ੍ਰਸਤ ਗੱਡੀਆਂ ’ਚ ਇਕ ਕਾਰ ਦੇ ਖੱਖ ਨਜ਼ਦੀਕ ਵਾਪਸ ਮੁਡ਼ਨ ਤੇ ਜਲੰਧਰ ਵੱਲੋਂ ਹੀ ਆ ਰਹੀ ਦੂਸਰੀ ਕਾਰ ਦੇ ਟਕਰਾਉਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ . ਫਿਲਹਾਲ ਟਾਂਡਾ ਪੁਲਸ ਦੇ ਏ. ਐੱਸ. ਆਈ. ਅਜੀਤ ਸਿੰਘ ਹਾਦਸੇ ਦੇ ਕਾਰਨਾਂ ਦੀ ਤਫਤੀਸ਼ ਕਰ ਰਹੇ ਹਨ।


Related News