ਵਿਸ਼ੇਸ਼ ਨਾਕੇ ’ਤੇ ਪੁਲਸ ਨੇ ਕਾਰ ਚਾਲਕ ਤੋਂ ਬਰਾਮਦ ਕੀਤੀ 5 ਲੱਖ ਦੀ ਨਕਦੀ

01/22/2023 4:10:26 PM

ਨਵਾਂਸ਼ਹਿਰ (ਤ੍ਰਿਪਾਠੀ) - ਡਾਇਰੈਕਟਰ ਜਨਰਲ ਆਫ਼ ਪੁਲਸ ਦੀਆਂ ਹਦਾਇਤਾਂ ਅਤੇ ਆਈ. ਜੀ. (ਐੱਸ.ਟੀ.ਐੱਫ਼.) ਆਰ. ਜੇ. ਜੈਸਵਾਲ ਅਤੇ ਐੱਸ. ਐੱਸ. ਪੀ. ਨਵਾਂਸ਼ਹਿਰ ਭਾਗੀਰਥ ਸਿੰਘ ਮੀਣਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿਚ ਚਲਾਏ ਜਾ ਰਹੇ ਸਰਚ ਅਭਿਆਨ ਤਹਿਤ ਪੁਲਸ ਨੇ ਜਲੰਧਰ ਤੋਂ ਰੋਪਡ਼ ਜਾ ਰਹੇ ਇਕ ਕਾਰ ਚਾਲਕ ਤੋਂ 5 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਜਿਸ ਸਬੰਧੀ ਪੁਲਸ ਇਨਕਮ ਟੈਕਸ ਅਧਿਕਾਰੀਆਂ ਨਾਲ ਇਸ ਸਬੰਧੀ ਜਾਂਚ ਵਿਚ ਲੱਗੀ ਹੋਈ ਹੈ। ਇਸ ਮੌਕੇ ਆਈ.ਜੀ. ਜੈਸਵਾਲ ਅਤੇ ਐੱਸ. ਐੱਸ. ਪੀ. ਮੀਣਾ ਨੇ ਦੱਸਿਆ ਕਿ ਪੰਜਾਬ ਭਰ ਵਿਚ ਆਪ੍ਰੇਸ਼ਨ ਈਗਲ-2 ਦੇ ਤਹਿਤ ਸਵੇਰੇ 11 ਤੋਂ ਸ਼ਾਮ ਵਜੇ ਤਕ ਖ਼ਾਸ ਸਰਚ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਵਿਸ਼ੇਸ਼ ਨਾਕੇ ਲਗਾ ਕੇ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਨਾਕੇ ਦਾ ਮੰਤਵ ਅਪਰਾਧਕ ਕਿਸਮ ਦੇ ਲੋਕਾਂ ਦੀ ਧਰਪਕੜ ਅਤੇ ਅਫਰਾਧਕ ਗਤੀਵਿਧੀਆਂ ਨੂੰ ਰੋਕਣਾ ਹੈ।

ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਈਗਲ ਦਾ ਪਹਿਲਾ ਪਾਰਟ 23 ਦਸੰਬਰ ਨੂੰ ਪੰਜਾਬ ਭਰ ਵਿਚ ਲੌਂਚ ਹੋਇਆ ਸੀ, ਜਿਸ ਦੇ ਦੂਜੇ ਪਾਰਟ ਤਹਿਤ ਪੰਜਾਬ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 17 ਪੁਲਸ ਪਾਰਟੀਆਂ ਦਾ ਗਠਨ ਕੀਤਾ ਗਿਆ ਜੋ ਜ਼ਿਲ੍ਹੇ ਭਰ ਵਿਚ ਸਥਿਤ ਸਰਾਂ, ਹੋਟਲ, ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਭੀਡ ਵਾਲੀਆਂ ਥਾਵਾਂ ’ਤੇ ਖਾਸ ਚੈਕਿੰਗ ਕਰ ਰਹੀ ਹੈ। ਇਸੇ ਤਰ੍ਹਾਂ 20 ਖਾਸ ਨਾਕੇ ਲਗਾਏ ਗਏ ਹਨ, ਜਿੱਥੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੁਲਸ ਪਾਰਟੀ ਨੂੰ ਇਕ ਨਾਕੇ ’ਤੇ ਹੈਰੋਇਨ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਵੱਲੋਂ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੂੰ ਪੰਜਾਬ ਆਉਣ ਦਾ ਸੱਦਾ

ਨਕਦੀ ਸਬੰਧੀ ਕਾਰ ਚਾਲਕ ਨਹੀਂ ਦੇ ਸਕਿਆ ਕੋਈ ਤਸੱਲੀਬਖ਼ਸ਼ ਜਵਾਬ
ਜ਼ਿਲ੍ਹਾ ਪੁਲਸ ਆਪ੍ਰੇਸ਼ਨ ਈਗਲ-2 ਤਹਿਤ ਲਗਾਏ ਨਾਕੇ ਦੌਰਾਨ ਇਕ ਕਾਰ ਚਾਲਕ ਤੋਂ ਫੜ੍ਹੀ ਗਈ 5 ਲੱਖ ਰੁਪਏ ਦੀ ਨਕਦੀ ਸਬੰਧੀ ਜਾਂਚ ਵਿਚ ਜੁਟ ਗਈ ਹੈ। ਇਕ ਪੁਲਸ ਅਫਸਰ ਨੇ ਦੱਸਿਆ ਕਿ ਨਗਦੀ ਕਾਰ ਦੇ ਪਿੱਛੇ ਰੱਖੀ ਗਈ ਸੀ। ਉਸਨੇ ਦੱਸਿਆ ਕਿ ਕਾਰ ਚਾਲਕ ਖ਼ੁਦ ਨੂੰ ਇਕ ਵਿਭਾਗ ਦਾ ਐੱਸ. ਜੀ. ਓ. ਦੱਸ ਰਿਹਾ ਹੈ ਅਤੇ ਨਕਦੀ ਸਬੰਧੀ ਉਸ ਨੇ ਦੱਸਿਆ ਕਿ ਉਸਦੀ ਵਿਦੇਸ਼ ਰਹਿਣ ਵਾਲੀ ਭੈਣ ਨੇ ਭੇਜੀ ਹੈ, ਪਰ ਅਜੇ ਤਕ ਸਹੀ ਦਸਤਾਵੇਜ਼ ਹਾਸਲ ਨਹੀਂ ਹੋਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਲਈ ਇਨਕਮ ਟੈਕਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News