ਰਹੀਮਪੁਰ ਦੇ 5 ਨੌਜਵਾਨ ਸਮੈਕ ਪੀਂਦੇ ਕਾਬੂ

Wednesday, Nov 13, 2019 - 04:37 PM (IST)

ਰਹੀਮਪੁਰ ਦੇ 5 ਨੌਜਵਾਨ ਸਮੈਕ ਪੀਂਦੇ ਕਾਬੂ

ਮੱਲ੍ਹੀਆਂ ਕਲਾਂ (ਟੁੱਟ)— ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਵੱਲੋਂ ਇਕ ਸੁੰਨਸਾਨ ਜਗ੍ਹਾ 'ਤੇ ਪੰਜ ਵਿਅਕਤੀਆਂ ਨੂੰ ਸਮੈਕ ਪੀਣ ਦੇ ਦੋਸ਼ 'ਚ ਸਾਮਾਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲਸ ਚੌਕੀ ਉੱਗੀ ਦੇ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਮੁਤਾਬਕ ਪੁਲਸ ਪਾਰਟੀ ਪਿੰਡ ਖੀਵਾ ਤੋਂ ਆਧੀ ਦੇ ਕੱਚੇ ਰਸਤੇ 'ਤੇ ਮੌਜੂਦ ਸੀ। ਉਥੇ ਸੁੰਨਸਾਨ ਜਗ੍ਹਾ ਕਮਰੇ ਬਣੇ ਹੋਏ ਹੋਏ ਸਨ, ਜਿਨ੍ਹਾਂ 'ਚ ਕੋਈ ਤਾਕੀ ਦਰਵਾਜ਼ਾ ਨਹੀਂ ਲੱਗਾ ਹੋਇਆ ਸੀ। ਉਕਤ ਸਥਾਨ 'ਤੇ ਪੰਜ ਨੌਜਵਾਨ ਸਮੈਕ ਪੀ ਰਹੇ ਸਨ। ਪੁਲਸ ਨੇ ਮੌਕੇ 'ਤੇ ਹੀ ਸਮੈਕ ਪੀਣ ਵਾਲਾ ਸਾਮਾਨ ਸਿਲਵਰ ਪੇਪਰ, ਹੈਰੋਇਨ ਅਲੂਦ, ਇਕ ਲੈਟਰ ਅਤੇ 10 ਰੁਪਏ ਦਾ ਨੋਟ ਫੋਲਡ ਕੀਤਾ ਆਪਣੇ ਕਬਜ਼ੇ 'ਚ ਲੈ ਲਿਆ।
ਪੁਲਸ ਦੀ ਜਾਂਚ-ਪੜਤਾਲ ਵਿਚ ਉਨ੍ਹਾਂ ਆਪਣੀ ਪਛਾਣ ਅਮਨ ਉਰਫ ਮੋਰ ਪੁੱਤਰ ਠਾਕੁਰ, ਸੰਨੀ ਪੁੱਤਰ ਸਤਨਾਮ, ਜਤਿੰਦਰ ਕੁਮਾਰ ਉਰਫ ਕਾਕਾ ਪੁੱਤਰ ਠਾਕੁਰ, ਰਵੀ ਪੁੱਤਰ ਜਸਵੰਤ ਤੇ ਸੁਖਦੇਵ ਸਿੰਘ ਉਰਫ ਗੋਲੂ ਪੁੱਤਰ ਮੁਖਤਿਆਰ ਸਿੰਘ ਸਾਰੇ ਵਾਸੀ ਪਿੰਡ ਰਹੀਮਪੁਰ ਸਦਰ ਥਾਣਾ ਨਕੋਦਰ ਵਜੋਂ ਦੱਸੀ। ਕਥਿਤ ਦੋਸ਼ੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਕੋਦਰ ਦੀ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ।


author

shivani attri

Content Editor

Related News