ਹੋਟਲ 'ਚ ਚੱਲ ਰਿਹਾ ਸੀ ਗੋਰਖਧੰਦਾ, ਪੁਲਸ ਨੇ ਰੇਡ ਮਾਰ ਕੇ ਕੀਤਾ ਪਰਦਾਫਾਸ਼ (ਵੀਡੀਓ)

Friday, Feb 28, 2020 - 04:01 PM (IST)

ਜਲੰਧਰ (ਕਮਲੇਸ਼, ਸੋਨੂੰ)— ਸੀ. ਆਈ. ਏ. ਸਟਾਫ 1 ਦੀ ਪੁਲਸ ਨੇ ਹੋਟਲ 'ਚ ਜੂਆ ਖੇਡ ਰਹੇ ਜੁਆਰੀਆਂ ਨੂੰ ਤਾਸ਼ ਦੇ ਪੱਤਿਆਂ ਅਤੇ ਲੱਖਾਂ ਦੀ ਨਕਦੀ ਨਾਲ ਗ੍ਰਿਫਤਾਰ ਕੀਤਾ ਹੈ। ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 1 ਦੇ ਇੰਚਾਰਜ ਹਰਮਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਵਰਕਸ਼ਾਪ ਚੌਕ ਨੇੜੇ ਸਥਿਤ ਹੋਟਲ ਮੈਕਸ 'ਚ ਜੂਆ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਹੋਟਲ ਮੈਕਸ ਦੇ ਕਮਰਾ ਨੰਬਰ 101 'ਚ ਛਾਪੇਮਾਰੀ ਕਰਕੇ 4 ਜੁਆਰੀਆਂ ਨੂੰ ਤਾਸ਼ ਦੇ ਪੱਤੇ ਅਤੇ 4 ਲੱਖ 14 ਹਜ਼ਾਰ ਦੀ ਨਕਦੀ ਨਾਲ ਕਾਬੂ ਕਰ ਲਿਆ। 

PunjabKesari

ਮੁਲਜ਼ਮਾਂ ਖਿਲਾਫ ਥਾਣਾ ਨੰ. 2 'ਚ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਹਨੀ ਵਾਸੀ ਰਾਜਾ ਗਾਰਡਨ, ਰਮੇਸ਼ ਕੁਮਾਰ ਨਿਵਾਸੀ ਚੰਦਨ ਨਗਰ, ਤੇਜਿੰਦਰ ਸਿੰਘ ਵਾਸੀ ਬਸ਼ੀਰਪੁਰਾ, ਨਿਤਿਨ ਮਲਹੋਤਰਾ ਵਾਸੀ ਕੋਟ ਕਿਸ਼ਨ ਚੰਦ ਵਜੋਂ ਹੋਈ ਹੈ। ਸ਼ੁਰੂਆਤੀ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਜੂਆ ਖੇਡਣ ਦੇ ਆਦੀ ਹਨ। ਮੁਲਜ਼ਮ ਸੁਖਪ੍ਰੀਤ ਸਿੰਘ ਉਰਫ ਹਨੀ ਪਹਿਲਾਂ ਵੀ 2017 'ਚ ਜੂਆ ਖੇਡਦੇ ਹੋਏ ਹੋਟਲ ਅੰਬੈਸਡਰ 'ਚ ਗ੍ਰਿਫਤਾਰ ਹੋ ਚੁੱਕਾ ਹੈ। ਇਸ ਮਾਮਲੇ 'ਚ ਸੁਖਪ੍ਰੀਤ ਸਮੇਤ ਹੋਰ ਸਾਥੀਆਂ 'ਤੇ ਥਾਣਾ ਬਾਰਾਂਦਰੀ 'ਚ ਕੇਸ ਵੀ ਦਰਜ ਹੋਇਆ ਸੀ।


author

shivani attri

Content Editor

Related News