ਸ਼ਰਾਬ ਦੇ ਠੇਕੇ ਤੇ ਪੈਟਰੋਲ ਪੰਪ ਲੁੱਟਣ ਵਾਲੇ 4 ਮੈਂਬਰ ਚੜ੍ਹੇ ਪੁਲਸ ਦੇ ਅੜਿੱਕੇ

Saturday, Feb 15, 2020 - 02:54 PM (IST)

ਸ਼ਰਾਬ ਦੇ ਠੇਕੇ ਤੇ ਪੈਟਰੋਲ ਪੰਪ ਲੁੱਟਣ ਵਾਲੇ 4 ਮੈਂਬਰ ਚੜ੍ਹੇ ਪੁਲਸ ਦੇ ਅੜਿੱਕੇ

ਫਗਵਾੜਾ (ਜਲੋਟਾ)— ਫਗਵਾੜਾ ਵਿਖੇ ਪੁਲਸ ਥਾਣਾ ਸਿਟੀ ਦੀ ਪੁਲਿਸ ਟੀਮ ਨੇ ਠੇਕਾ ਸ਼ਰਾਬ ਅਤੇ ਪੈਟਰੋਲ ਪੰਪ ਲੁੱਟਣ ਵਾਲੇ ਖਤਰਨਾਕ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਪੁਲਸ ਥਾਣਾ ਸਿਟੀ ਦੇ ਐੱਸ. ਐੱਚ. ਓ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕੇ ਇਕ ਵਿਅਕਤੀ ਧੀਰਜ ਪੁੱਤਰ ਲਾਲ ਰਾਮ ਹਾਲ ਵਾਸੀ ਸਿਟੀ ਹਾਰਟ ਨਗਰ ਦੇ ਬਿਆਨਾਂ 'ਤੇ ਇਕ ਲੁੱਟਖੋਹ ਆਦਿ ਦਾ ਕੇਸ 26 ਦਸੰਬਰ 19 ਨੂੰ ਦਰਜ ਕੀਤਾ ਗਿਆ ਸੀ, ਜਿਸ ਸਬੰਧ 'ਚ ਇਸਪੈਕਟਰ ਮਨਜੀਤ ਸਿੰਘ ਨੇ ਪੁਲਸ ਪਾਰਟੀ ਸਣੇ 4 ਦੋਸ਼ੀਆਂ ਨੂੰ ਕਾਬੂ ਕੀਤਾ।

ਉਨ੍ਹਾਂ ਦੱਸਿਆ ਕੇ ਪੁਲਸ ਵੱਲੋਂ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਜਸਵੀਰ ਸਿੰਘ ਉਰਫ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੜੀਬਖਸ਼ਾ ਥਾਣਾ ਭੋਗਪੁਰ, ਜਸਮੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗੜੀਬਖਸ਼ਾ, ਅਮਨਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਰਜਵੰਤ ਸਿੰਘ ਵਾਸੀ ਘੋੜਾਵਾਹੀ ਅਤੇ ਪ੍ਰਿਤਪਾਲ ਸਿੰਘ ਉਰਫ ਲਾਡੀ ਪੁੱਤਰ ਰਛਪਾਲ ਸਿੰਘ ਵਾਸੀ ਕੰਧਲਾ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕੇ ਮੁੱਢਲੀ ਪੁੱਛਗਿੱਛ 'ਚ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ਦਿਹਾਤੀ ਅਤੇ ਜ਼ਿਲਾ ਹੁਸ਼ਿਆਰਪੁਰ 'ਚ ਵੱਖ-ਵੱਖ ਸ਼ਰਾਬ ਦੇ ਠੇਕੇ ਅਤੇ ਪੈਟਰੋਲ ਪੰਪ ਲੁੱਟੇ ਹਨ। ਉਨ੍ਹਾਂ ਦੱਸਿਆ ਕੇ ਉਕਤ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ ਸਮੇਂ ਵਰਤੀ ਗਈ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ।


author

shivani attri

Content Editor

Related News