ਬਸਤੀ ਗੁਜ਼ਾਂ ''ਚ ਪੁਲਸ ਨੇ ਕੀਤੀ ਰੇਡ, 4 ਜੁਆਰੀ ਫੜੇ

08/20/2018 2:43:27 PM

ਜਲੰਧਰ (ਮ੍ਰਿਦੁਲ)— ਥਾਣਾ ਨੰ. 5 ਦੀ ਪੁਲਸ ਨੇ ਬਸਤੀ ਗੁਜ਼ਾਂ 'ਚ ਰੇਡ ਕਰਕੇ 4 ਜੁਆਰੀਆਂ ਨੂੰ ਕਾਬੂ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਗੁਜ਼ਾਂ 'ਚ ਸਥਿਤ ਇਕ ਪਿੱਪਲ ਦੇ ਰੁੱਖ ਹੇਠਾਂ 4 ਵਿਅਕਤੀ ਬੈਠ ਕੇ ਜੂਆ ਖੇਡ ਰਹੇ ਹਨ, ਜਿਸ 'ਤੇ ਪੁਲਸ ਨੇ ਟਰੈਪ ਲਾ ਕੇ ਰੇਡ ਕੀਤੀ ਤਾਂ ਮੁਲਜ਼ਮ ਮਾਧਵ, ਧਨੀ, ਅਮਿਤ ਅਤੇ ਸ਼ਿਆਮ ਲਾਲ ਵਾਸੀ ਬਸਤੀ ਗੁਜ਼ਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ 5510 ਰੁਪਏ ਦੀ ਬਰਾਮਦਗੀ ਵੀ ਕੀਤੀ । ਚਾਰਾਂ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਕੋਲੋਂ ਮੁਚਲਕਾ ਲੈ ਕੇ ਜ਼ਮਾਨਤ 'ਤੇ ਛੱਡ ਦਿੱਤਾ ਹੈ।


Related News