36 ਨਸ਼ੇ ਵਾਲੇ ਟੀਕਿਅਾਂ ਸਣੇ 3 ਗ੍ਰਿਫਤਾਰ

11/20/2018 2:51:13 AM

 ਨਵਾਂਸ਼ਹਿਰ,   (ਤ੍ਰਿਪਾਠੀ,ਮਨੋਰੰਜਨ,ਸੰਜੀਵ ਭਨੋਟ)-  ਨਸ਼ੇ ਦੇ ਤੌਰ ’ਤੇ ਵਰਤੇ ਜਾਣ ਵਾਲੇ ਟੀਕਿਅਾਂ ਸਣੇ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 
ਮਾਮਲੇ  ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਥਾਣਾ ਮੁਕੰਦਪੁਰ ਦੀ ਪੁਲਸ ਵੱਲੋਂ ਪਿੰਡ ਝਿੰਗਡ਼ਾਂ ਨਜ਼ਦੀਕ ਲਾਏ ਨਾਕੇ ਦੌਰਾਨ  2 ਨੌਜਵਾਨ ਜਿਨ੍ਹਾਂ ਦੀ ਪਛਾਣ ਜਤਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਕੇਵਲ ਰਾਮ ਅਤੇ ਰੋਹਿਤ ਪੁੱਤਰ ਰਣਜੀਤ ਸਿੰਘ ਵਾਸੀ ਨੌਂ ਅਾਬਾਦ ਦੇ ਤੌਰ ’ਤੇ ਹੋਈ, ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 24 ਨਸ਼ੇ  ਵਾਲੇ ਟੀਕੇ ਬਰਾਮਦ ਕੀਤੇ ਹਨ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਥਾਣਾ ਬਹਿਰਾਮ ਦੀ ਪੁਲਸ ਨੇ ਨਸ਼ੇ  ਵਾਲੇ ਟੀਕਿਅਾਂ ਸਣੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ.ਐੱਸ.ਆਈ. ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਮੇਹਲੀ ਤੋਂ ਮੰਢਿਆਲੀ ਵੱਲ ਜਾ ਰਹੀ ਸੀ ਕਿ ਰੇਲਵੇ ਕ੍ਰਾਸਿੰਗ ਮੰਢਾਲੀ ਨਜ਼ਦੀਕ 1 ਨੌਜਵਾਨ ਜਿਸ ਦੀ ਪਛਾਣ ਵਿੱਕੀ ਪੁੱਤਰ ਸਤਪਾਲ ਵਾਲੀ ਪਿੰਡ ਮੋਰਾਂਵਾਲੀ ਥਾਣਾ ਗਡ਼੍ਹਸ਼ੰਕਰ ਦੇ ਤੌਰ ’ਤੇ ਕੀਤੀ ਗਈ ਹੈ ਕੋਲੋਂ  12 ਨਸ਼ੇ  ਵਾਲੇ ਟੀਕੇ ਬਰਾਮਦ ਕੀਤੇ ਗਏ। ਗ੍ਰਿਫਤਾਰ ਨੌਜਵਾਨ ਖਿਲਾਫ  ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News