ਕਿਲੋ ਅਫੀਮ, 765 ਪੇਟੀਆਂ ਸ਼ਰਾਬ ਤੇ 250 ਨਸ਼ੀਲੇ ਕੈਪਸੂਲਾਂ ਸਣੇ ਤਿੰਨ ਗ੍ਰਿਫਤਾਰ

03/12/2020 1:53:47 PM

ਗੋਰਾਇਆ (ਮੁਨੀਸ਼)— ਗੋਰਾਇਆ ਪੁਲਸ ਨੇ 1 ਕਿਲੋ ਅਫੀਮ, 765 ਪੇਟੀਆਂ ਸ਼ਰਾਬ ਅਤੇ 250 ਨਸ਼ੀਲੇ ਕੈਪਸੂਲਾਂ ਸਹਿਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧ ਥਾਣਾ ਗੋਰਾਇਆ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਡੀ. ਐੱਸ. ਪੀ ਫਿਲੌਰ ਦਵਿੰਦਰ ਅੱਤਰੀ ਦੀ ਅਗਵਾਈ 'ਚ ਐੱਸ. ਐੱਚ. ਓ. ਗੋਰਾਇਆ ਕੇਵਲ ਸਿੰਘ, ਏ. ਐੱਸ. ਆਈ. ਲਾਭ ਸਿੰਘ, ਏ. ਐੱਸ. ਆਈ. ਗੁਰਚੇਤਨ ਸਿੰਘ, ਚੌਂਕੀ ਇੰਚਾਰਜ ਰੁੜਕਾ ਕਲਾਂ ਤਰਨਜੀਤ ਸਿੰਘ ਨੇ ਇਹ ਰਿਕਵਰੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਚੌਂਕੀ ਇੰਚਾਰਜ ਰੁੜਕਾ ਕਲਾਂ ਤਰਨਜੀਤ ਸਿੰਘ ਨੇ ਢੇਸੀਆਂ ਕਾਹਨਾਂ 'ਚ ਪੁਲਸ ਪਾਰਟੀ ਸਹਿਤ ਨਾਕਾਬੰਦੀ ਦੌਰਾਨ ਜਸਪਾਲ ਸਿੰਘ ਉਰਫ ਜੱਸ ਪੁੱਤਰ ਚਰਣਜੀਤ ਸਿੰਘ ਵਾਸੀ ਨਿੱਕੀ ਮਿਆਨੀ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲ ਇਕ ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਸ ਦੇ ਖਿਲਾਫ ਥਾਣਾ ਗੋਰਾਇਆ 'ਚ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਨਾਲ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਕਿਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਇਸ ਦੀ ਸਿਪਲਾਈ ਦੇਣੀ ਸੀ।

ਇਸੇ ਤਰ੍ਹਾਂ ਏ. ਐੱਸ. ਆਈ. ਗੁਰਚੇਤਨ ਸਿੰਘ ਨੇ ਪੁਲਸ ਪਾਰਟੀ ਸਹਿਤ ਕੈਂਟਰ ਨੰਬਰ ਪੀ. ਬੀ. 11 ਬੀ. ਕਿਊ 3897 ਨੂੰ ਨਾਕਾਬੰਦੀ ਦੌਰਾਨ ਰੋਕ ਕੇ ਚੈਕ ਕੀਤਾਂ ਤਾਂ ਉਸ 'ਚ 765 ਪੇਟੀਆਂ ਸ਼ਰਾਬ ਸੈਲਫਾਰ ਅਰੁਣਾਚਲ ਬਰਾਮਦ ਕਰਕੇ ਉਸ 'ਚ ਗੁਰਦੀਪ ਸਿੰਘ ਪੁੱਤਰ ਸਦਾ ਰਾਮ ਵਾਸੀ ਨੇਪਰਾ ਥਾਣਾ ਸਦਸ ਰਾਜਪੁਰਾ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੇ ਖਿਲਾਫ ਥਾਣਾ ਗੋਰਾਇਆ 'ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਪ੍ਰਕਾਰ ਚੌਂਕੀ ਇੰਚਾਰਜ ਦੁਸਾਂਝ ਕਲਾਂ ਏ. ਐੱਸ. ਆਈ. ਲਾਭ ਸਿੰਘ ਨੇ ਪੁਲਸ ਪਾਰਟੀ ਸਹਿਤ ਨਾਕਾਬੰਦੀ ਦੇ ਦੌਰਾਨ ਵਿਰਕਾਂ ਕੋਟਲੀ ਖੰਖਿਆ 'ਤੇ ਇਕ ਮੋਟਰਸਾਈਕਲ ਨੰਬਰ ਪੀ. ਬੀ. 09 ਏ. ਐੱਫ 1944 ਨੂੰ ਰੋਕ ਕੇ ਚੈਕਿੰਗ ਕਰਨ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਤੋਂ 250 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਜਿਸ ਦੀ ਪਛਾਣ ਸੰਨੀ ਸੇਠੀ ਪੁੱਤਰ ਪ੍ਰੇਮ ਲਾਲ ਵਾਸੀ ਫਗਵਾੜਾ ਥਾਣਾ ਸਿਟੀ ਦੇ ਰੂਪ 'ਚ ਹੋਈ ਹੈ। ਉਸ ਦੇ ਖਿਲਾਫ ਥਾਣਾ ਗੋਰਾਇਆ 'ਚ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤਾ ਜਾ ਰਹੀ ਹੈ।


shivani attri

Content Editor

Related News