ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਰਾਬ ਠੇਕੇਦਾਰਾਂ ਨਾਲ ਕੁੱਟਮਾਰ, ਭੰਨੀ ਗੱਡੀ

Sunday, Jan 19, 2025 - 06:58 PM (IST)

ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਰਾਬ ਠੇਕੇਦਾਰਾਂ ਨਾਲ ਕੁੱਟਮਾਰ, ਭੰਨੀ ਗੱਡੀ

ਮੋਗਾ (ਆਜ਼ਾਦ, ਗੋਪੀ ਰਾਊਕੇ)-ਰੰਜਿਸ਼ ਦੇ ਚੱਲਦੇ ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਰਾਬ ਠੇਕੇਦਾਰ ਦੇ ਕਰਿੰਦੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਤੋਂ ਬਾਅਦ ਗੱਡੀ ਦੀ ਭੰਨਤੋੜ ਕਰਕੇ ਨਕਦੀ ਅਤੇ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਇਸ ਸਬੰਧ ਵਿਚ ਬਾਘਾਪੁਰਾਣਾ ਪੁਲਸ ਵੱਲੋਂ ਜ਼ਖ਼ਮੀ ਨੌਜਵਾਨ ਇਕਬਾਲ ਸਿੰਘ ਉਰਫ਼ ਕਾਲਾ ਨਿਵਾਸੀ ਪਿੰਡ ਨੱਥੋਂਕੇ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਲਵਲੀ, ਮੋਟਾ, ਰਾਜਵਿੰਦਰ, ਬੋਬੀ, ਜਸ਼ਨਪ੍ਰੀਤ, ਰਾਮਾ ਸਾਰੇ ਨਿਵਾਸੀ ਪਿੰਡ ਰਾਜੇਆਣਾ ਅਤੇ 15-120 ਅਣਪਛਾਤੇ ਹਥਿਆਰਬੰਦ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਇਕਬਾਲ ਸਿੰਘ ਉਰਫ਼ ਕਾਲਾ ਨੇ ਕਿਹਾ ਕਿ ਉਹ 8-9 ਮਹੀਨੇ ਤੋਂ ਸਕਾਈ ਵਾਈਨ ਬਾਘਾਪੁਰਾਣਾ ਫਰਮ ਵਿਚ ਬਤੌਰ ਹੈਲਪਰ ਤਾਇਨਾਤ ਹੈ। ਮੈਂ ਦਫ਼ਤਰ ਦੇ ਨਾਲ-ਨਾਲ ਪਿੰਡ ਵਿਚ ਠੇਕੇ ਨਾਲ ਸਬੰਧਤ ਕਾਰਜਾਂ ਨੂੰ ਵੀ ਵੇਖਣ ਦੇ ਇਲਾਵਾ ਕੈਸ਼ ਇਕੱਠਾ ਕਰਨ ਵਾਲੀ ਟੀਮ ਦੇ ਨਾਲ ਵੀ ਜਾਂਦਾ ਹੈ।  ਜਦ ਬੀਤੀ 17 ਜਨਵਰੀ ਨੂੰ ਮੈਂ ਅਤੇ ਮਨਜਿੰਦਰ ਸ਼ਰਮਾ, ਹਰਪ੍ਰੀਤ ਸਿੰਘ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਬਾਘਾ ਪੁਰਾਣਾ ਮੇਨ ਸ਼ਰਾਬ ਠੇਕੇ ਤੋਂ ਪੈਸੇ ਲੈਣ ਦੇ ਲਈ ਗਏ ਸੀ ਤਾਂ ਉਥੇ ਠੇਕੇ ’ਤੇ ਦੋ ਨੌਜਵਾਨ ਸੇਲਜਮੈਨ ਦਲਜੀਤ ਸਿੰਘ ਰਾਜਿਆਣਾ ਨਾਲ ਤਕਰਾਰ ਕਰ ਰਹੇ ਸਨ, ਜਿਸ ’ਤੇ ਅਸੀਂ ਉਨ੍ਹਾਂ ਨੂੰ ਤਕਰਾਰ ਦਾ ਕਾਰਨ ਪੁੱਛਿਆ ਤਾਂ ਉਹ ਸਾਨੂੰ ਵੀ ਗਾਲੀ-ਗਲੋਚ ਕਰਨ ਲੱਗੇ। ਇਸ ਦੌਰਾਨ ਅਸੀਂ ਗੱਡੀ ਵਿਚ ਬੈਠ ਗਏ ਤਾਂ ਕਿ ਉਹ ਦੁਬਾਰਾ ਆ ਕੇ ਕੋਈ ਨੁਕਸਾਨ ਨਾ ਕਰ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਜਾਰੀ Alert ਵਿਚਾਲੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ

ਇਸ ਦੌਰਾਨ ਅਸੀਂ ਰਾਜਿਆਣਾ ਵਿਚ ਹੀ ਇਕ ਹੋਰ ਠੇਕੇ ਤੋਂ ਕੈਸ਼ ਲੈਣ ਲਈ ਗਏ ਤਾਂ ਸੇਲਜਮੈਨ ਤੋਂ 15 ਹਜ਼ਾਰ ਰੁਪਏ ਲੈ ਗਏ, ਜੋ ਅਸੀਂ ਬਾਘਾਪੁਰਾਣਾ ਵਿਚ ਜਮਾ ਕਰਵਾਉਣਾ ਸੀ ਤਾਂ ਇਸ ਦੌਰਾਨੀ 20-25 ਹਥਿਆਰਬੰਦ ਨੌਜਵਾਨ ਉਥੇ ਆ ਧਮਕੇ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ, ਬੇਸਬਾਲ, ਲੋਹੇ ਦੀ ਰਾਡ ਅਤੇ ਇੱਟਾਂ ਪੱਥਰ ਵੀ ਚੁੱਕੇ ਹੋਏ ਸਨ ਅਤੇ ਉਨਾਂ ਆਉਂਦਿਆਂ ਹੀ ਸਾਡੀ ਗੱਡੀ ਨੂੰ ਘੇਰ ਲਿਆ ਅਤੇ ਗੱਡੀ ਦੀ ਭੰਨਤੋੜ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਅੱਜ ਅਸੀਂ ਸ਼ਰਾਬ ਕਰਿੰਦੇ ਨੂੰ ਮਜਾ ਚਖਾਵਾਂਗੇ। ਇਸ ਦੌਰਾਨ ਉਨ੍ਹਾਂ ਹਰਪ੍ਰੀਤ ਸਿੰਘ ਨੂੰ ਗੱਡੀ ਵਿਚੋਂ ਖਿੱਚ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ, ਜਦ ਮੈਂ ਉਸ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਮੈਨੂੰ ਵੀ ਉਨ੍ਹਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਸਿਰ ਵਿਚ ਸੱਟ ਮਾਰੀ। ਅਸੀਂ ਕਿਸੇ ਤਰ੍ਹਾਂ ਆਪਣੇ ਮਾਲਕਾਂ ਨੂੰ ਸੂਚਿਤ ਕੀਤਾ ਅਤੇ ਉਥੋਂ ਆ ਗਏ ਤਾਂ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਥੋਂ ਭੱਜ ਗਏ। ਉਕਤ ਝਗੜੇ ਦੌਰਾਨ ਮਨਜਿੰਦਰ ਸ਼ਰਮਾ ਕੈਸ਼ੀਅਰ ਅਤੇ ਇੰਦਰ ਸਿੰਘ ਨੇ ਭਜਾ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਅਸੀਂ ਜੋ 15 ਹਜ਼ਾਰ ਰੁਪਏ ਰਾਜਿਆਣਾ ਮੇਨ ਠੇਕੇ ਤੋਂ ਲਏ ਸਨ, ਉਹ ਅਸੀਂ ਗੱਡੀ ਦੀ ਡਰਾਈਵਰ ਸਟੀ ਦੇ ਪਿੱਛੇ ਛੁਪਾ ਦਿੱਤੇ ਸਨ ਪਰ ਜਦ ਸਾਡੇ ਮਾਲਕਾਂ ਨੇ ਗੱਡੀ ਨੂੰ ਚੈਕ ਕੀਤਾ ਤਾਂ ਦੇਖਿਆ ਕਿ ਉਥੇ 15 ਹਜ਼ਾਰ ਨਕਦੀ ਦੇ ਇਲਾਵਾ ਗੱਡੀ ਦੇ ਦਸਤਾਵੇਜ਼ ਗਾਇਬ ਸਨ। ਜੋ ਲਵਲੀ ਸਿੰਘ ਚੁੱਕ ਕੇ ਲੈ ਗਿਆ, ਜਿਸ ਨੂੰ ਮੈਂ ਖੁਦ ਦੇਖਿਆ।

ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਸਰਹੱਦਾਂ ਹੋ ਗਈਆਂ ਸੀਲ, DGP ਵੱਲੋਂ ਸਖ਼ਤ ਹੁਕਮ ਜਾਰੀ

ਸਾਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਮੈਂ ਅਤੇ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਡਾਕਟਰਾਂ ਨੇ ਹਰਪ੍ਰੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਨੂੰ ਉਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ। ਉਕਤ ਮਾਮਲੇ ਵਿਚ ਹੋਰ ਵੀ ਸਾਡੇ ਕਈ ਕਰਿੰਦਿਆਂ ਨਾਲ ਕੁੱਟਮਾਰ ਕੀਤੀ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕਥਿਤ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਇਹ ਕਹਿ ਰਹੇ ਸਨ ਕਿ ਠੇਕੇਦਾਰ ਸਾਡੀ ਨਾਜਾਇਜ਼ ਸ਼ਰਾਬ ਨਹੀਂ ਵਿਕਣ ਦਿੰਦੇ, ਜਿਸ ਕਾਰਨ ਉਕਤ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News