ਧੁੰਦ ''ਚ ਹਾਈਵੇਅ ''ਤੇ ਮਿੱਟੀ ਦੇ ਢੇਰ ਨਾਲ ਟਕਰਾਈ ਵੈਨ, ਤਿੰਨ ਗੰਭੀਰ ਜ਼ਖਮੀ
Saturday, Jan 18, 2025 - 12:58 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ/ਕਾਂਸਲ)- ਇਲਾਕੇ 'ਚ ਧੁੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਸਵੇਰੇ ਸੰਘਣੀ ਧੁੰਦ ਦੌਰਾਨ ਸੰਗਰੂਰ-ਪਟਿਆਲਾ ਰੋਡ 'ਤੇ ਭਾਰਤਮਾਲਾ ਐਕਸਪ੍ਰੈਸ ਵੇਅ ਨੇੜੇ ਇਕ ਈਕੋ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਵੈਨ 'ਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸਾਰੇ ਜ਼ਖ਼ਮੀ ਜੰਮੂ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਜਾਣਕਾਰੀ ਅਨੁਸਾਰ ਸੰਗਰੂਰ-ਪਟਿਆਲਾ ਰੋਡ 'ਤੇ ਪਿੰਡ ਰੌਸ਼ਨਵਾਲਾ ਨੇੜੇ ਭਾਰਤਮਾਲਾ ਐਕਸਪ੍ਰੈਸ ਵੇਅ ਦੇ ਡਾਇਵਰਸਨ ਮੋੜ ’ਤੇ ਚਾਲਕ ਨੂੰ ਧੁੰਦ ਕਰਕੇ ਕੱਟ ਨਾ ਦਿਖਾਈ ਦੇਣ ਕਾਰਨ ਪਟਿਆਲਾ ਤੋਂ ਬਰਨਾਲਾ ਜਾ ਰਹੀ ਈਕੋ ਵੈਨ ਸੜਕ ’ਤੇ ਲੱਗੇ ਮਿੱਟੀ ਦੇ ਢੇਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਵੈਨ 'ਚ ਸਵਾਰ ਰਜਤ ਕੁਮਾਰ, ਅਨਿਲ ਸਿੰਘ ਤੇ ਅਭਿਨਵ ਸ਼ਰਮਾ ਸਾਰੇ ਵਾਸੀ ਸੁੰਦਰਬਨੀ, ਰਾਜੌਰੀ (ਜੰਮੂ) ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਭਵਾਨੀਗੜ੍ਹ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਸੰਭਾਲਿਆ ਤੇ ਇਲਾਜ ਲਈ ਤੁਰੰਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਜਸਵਿੰਦਰ ਸਿੰਘ ਤੇ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦਾ ਡਰਾਈਵਰ ਤੇ ਮਾਲਕ ਘਬਰਾ ਕੇ ਮੌਕੇ ਤੋਂ ਭੱਜ ਗਏ। ਦੂਜੇ, ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8