ਅਮੀਰ ਹੋਣ ਦੇ ਚੱਕਰ 'ਚ ਮਜ਼ਦੂਰੀ ਛੱਡ ਕਰਨ ਲੱਗੇ ਨਸ਼ਾ ਤਸਕਰੀ, STF ਨੇ ਹੈਰੋਇਨ ਸਣੇ 3 ਦੋਸਤ ਕੀਤੇ ਕਾਬੂ
Thursday, Jan 25, 2024 - 03:25 AM (IST)
ਜਲੰਧਰ (ਮਹੇਸ਼)- ਮਜ਼ਦੂਰੀ ਛੱਡ ਕੇ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਲਈ ਨਸ਼ਾ ਤਸਕਰ ਬਣਨ ਵਾਲੇ 3 ਦੋਸਤਾਂ ਨੂੰ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਜਲੰਧਰ ਰੇਂਜ ਦੀ ਟੀਮ ਨੇ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸ.ਟੀ.ਐੱਫ. ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀ.ਐੱਸ.ਪੀ. ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਐੱਸ.ਆਈ. ਸੰਜੀਵ ਕੁਮਾਰ ਵੱਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤੇ ਉਕਤ ਹੈਰੋਇਨ ਸਮੱਗਲਰਾਂ ਦੀ ਪਛਾਣ ਪ੍ਰਿੰਸਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ, ਯੁਵਰਾਜ ਸਿੰਘ ਪੁੱਤਰ ਰੇਸ਼ਮ ਸਿੰਘ ਤੇ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਤਿੰਨੋਂ ਵਾਸੀ ਵਾਰਡ ਨੰ.7 ਜੰਡਿਆਲਾ ਗੁਰੂ, ਅੰਮ੍ਰਿਤਸਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ
ਤਿੰਨਾਂ ਖ਼ਿਲਾਫ਼ ਐੱਸ.ਟੀ.ਐੱਫ. ਥਾਣਾ ਮੋਹਾਲੀ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਤਿੰਨਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਸ਼ੇ ਦੇ ਕਾਰੋਬਾਰ ’ਚ ਆਉਣ ਤੋਂ ਪਹਿਲਾਂ 7ਵੀਂ ਜਮਾਤ ਤੱਕ ਪੜ੍ਹਿਆ ਪ੍ਰਿੰਸਪਾਲ ਇਕ ਦਰੀਆਂ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਵਿਜੇ ਨਾਂ ਦੇ ਵਿਅਕਤੀ ਨਾਲ ਪਛਾਣ ਹੋਈ ਸੀ ਪਰ ਉਸ ਦਾ ਪਤਾ ਉਸ ਨੂੰ ਪਤਾ ਨਹੀਂ ਸੀ। ਦੂਜੇ ਮੁਲਜ਼ਮ ਯੁਵਰਾਜ ਸਿੰਘ ਨੇ ਸਿਰਫ਼ 4 ਜਮਾਤਾਂ ਹੀ ਪੜ੍ਹੀਆਂ ਹਨ। ਉਹ ਪਹਿਲਾਂ ਨਿਊਟਰੀ ਕੁਲਚੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਫਿਰ ਉਸ ਦੀ ਪ੍ਰਿੰਸਪਾਲ ਨਾਲ ਦੋਸਤੀ ਹੋ ਗਈ।
ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'
ਤੀਜਾ ਮੁਲਜ਼ਮ ਹਰਦੀਪ ਸਿੰਘ 12ਵੀਂ ਜਮਾਤ ਤੱਕ ਪੜ੍ਹਿਆ ਹੈ। ਪਹਿਲਾਂ ਉਹ ਆਪਣੇ ਪਿਤਾ ਨਾਲ ਮੰਡੀ ’ਚ ਪੱਲੇਦਾਰੀ ਦਾ ਕੰਮ ਕਰਦਾ ਸੀ। ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਤੇ ਨਸ਼ੇ ਕਰਨ ਲੱਗਾ। ਇਸ ਦੌਰਾਨ ਉਹ ਪ੍ਰਿੰਸਪਾਲ ਦੇ ਸੰਪਰਕ ’ਚ ਆਇਆ, ਜੋ ਉਸ ਨੂੰ 2 ਵਾਰ ਨਸ਼ਾ ਕਰਨ ਦਿੰਦਾ ਸੀ, ਫਿਰ ਉਸ ਨੇ ਪ੍ਰਿੰਸ ਨਾਲ ਮਿਲ ਕੇ ਹੈਰੋਇਨ ਦੀ ਸਪਲਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪਾਰਲਰ 'ਚ ਕੰਮ ਕਰਦੀ ਕੁੜੀ ਨੂੰ ਮਾਲਕਣ ਦੇ ਮੁੰਡੇ ਨੇ ਨਸ਼ੀਲਾ ਪਦਾਰਥ ਖੁਆ ਕੇ ਬਣਾਇਆ ਹਵਸ ਦਾ ਸ਼ਿਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8