ਅਮੀਰ ਬਣਨ ਦੇ ਚੱਕਰ ''ਚ ਆਟੋ ਚਲਾਉਣਾ ਛੱਡ ਬਣ ਗਿਆ ਸਮੱਗਲਰ, 5 ਕਿੱਲੋ ਹੈਰੋਇਨ ਸਣੇ ਆ ਗਿਆ ਕਾਬੂ
Saturday, Jan 11, 2025 - 05:16 AM (IST)
ਜਲੰਧਰ (ਮਹੇਸ਼)- ਐਂਟੀ ਨਾਰਕੋਟਿਕਸ ਟਾਸਕ ਫੋਰਸ ਜਲੰਧਰ ਰੇਂਜ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਨਸ਼ਾ ਸਮੱਗਲਰ ਨੂੰ 5 ਕਿਲੋਂ 63 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਟਾਸਕ ਫੋਰਸ ਦੇ ਐੱਸ. ਆਈ. ਸੰਜੀਵ ਕੁਮਾਰ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਫੜੇ ਗਏ ਉਕਤ ਨਸ਼ਾ ਸਮੱਗਲਰ ਦੀ ਪਛਾਣ ਰਵੀ ਸਿੰਘ ਉਰਫ ਰਵੀ ਪੁੱਤਰ ਮਾਹਿਲ ਸਿੰਘ ਨਿਵਾਸੀ ਪਿੰਡ ਰਾਜਾਤਾਲ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਰਵੀ ਆਪਣੇ ਮੋਟਰਸਾਈਕਲ ਨੰ. ਪੀ.ਬੀ.02ਈ.ਐਕਸ0993 ’ਤੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ ਪਰ ਏ.ਐੱਨ.ਟੀ.ਐੱਫ. ਦੀ ਟੀਮ ਨੇ ਉਸ ਨੂੰ ਉਸ ਦੀ ਮੰਜਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਹੀ ਦਬੋਚ ਲਿਆ। ਉਸ ਦੇ ਖਿਲਾਫ਼ 10 ਜਨਵਰੀ ਨੂੰ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਥਾਣਾ ਏ.ਐੱਨ.ਟੀ.ਐੱਫ. ਮੋਹਾਲੀ ਵਿਚ 13 ਨੰ. ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ
ਉਸ ਨਾਲ ਹੋਰ ਪੁੱਛਗਿੱਛ ਕਰਨ ਲਈ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਏ.ਐੱਨ.ਟੀ.ਐੱਫ. ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਰਵੀ ਸਿੰਘ ਉਰਫ ਰਵੀ ਪਹਿਲਾਂ ਆਟੋ ਰਿਕਸ਼ਾ ਚਲਾਉਂਦਾ ਸੀ ਅਤੇ ਫਿਰ ਕੰਮ ਵਿਚ ਆਈ ਮੰਦੀ ਦੇ ਕਾਰਨ ਉਸ ਨੂੰ ਮਾੜੀ ਸੰਗਤ ਦਾ ਸ਼ਿਕਾਰ ਬਣਾ ਦਿੱਤਾ ਤੇ ਉਹ ਹੈਰੋਇਨ ਵੇਚਣ ਲੱਗ ਗਿਆ।
ਮੁਲਜ਼ਮ ਨੇ ਕਿਹਾ ਕਿ ਉਸ ਨੇ ਆਸਾਨੀ ਨਾਲ ਜ਼ਿਆਦਾ ਪੈਸੇ ਕਮਾਉਣ ਲਈ ਵੱਡੇ ਪੱਧਰ ’ਤੇ ਨਸ਼ਾ ਵੇਚਣ ਦਾ ਮਨ ਬਣਾਇਆ ਸੀ। ਉਸ ਨੇ ਬਰਾਮਦ ਹੋਈ ਹੈਰੋਇਨ ਬਾਰੇ ਕਿਹਾ ਕਿ ਉਹ ਇਹ ਹੈਰੋਇਨ ਬਾਰਡਰ ਤੋਂ ਕਿਸੇ ਨਾ-ਮਾਲੂਮ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸੇ ਹੋਰ ਨੂੰ ਸਪਲਾਈ ਕਰਨੀ ਸੀ।
ਇਹ ਵੀ ਪੜ੍ਹੋ- 'ਪਹਿਲਾਂ ਸਾਡੀ ਗੱਡੀ 'ਚ ਤੇਲ ਪਾਓ...', ਹੋ ਗਈ ਥੋੜ੍ਹੀ ਦੇਰ ਤਾਂ ਨੌਜਵਾਨਾਂ ਨੇ ਪੰਪ ਕਰਮਚਾਰੀਆਂ 'ਤੇ ਕਰ'ਤਾ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e