ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲਿਅਾਂ ’ਚ ਔਰਤ ਸਮੇਤ 3 ਨੂੰ ਕੈਦ

01/24/2019 4:23:57 AM

ਜਲੰਧਰ, (ਜਤਿੰਦਰ,  ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਦੀ ਅਦਾਲਤ ਵਲੋਂ ਜਸਪ੍ਰੀਤ ਸਿੰਘ ਉਰਫ  ਜੱਸਾ ਵਾਸੀ ਪਿੰਡ ਮੰਡੀ  ਨੂੰ ਨਸ਼ੀਲੇ ਪਾਊਡਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ  10 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ ਥਾਣਾ  ਫਿਲੌਰ ਪੁਲਸ ਵਲੋਂ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ  ਗਿਆ ਸੀ।
 ਐਡੀਸ਼ਨਲ ਸੈਸ਼ਨ ਜੱਜ ਅਸ਼ੋਕ ਕਪੂਰ ਦੀ ਅਦਾਲਤ ਵਲੋਂ ਕੁਲਵੰਤ  ਕੌਰ ਉਰਫ ਕਾਂਤਾ ਪਤਨੀ ਦਵਿੰਦਰ ਸਿੰਘ ਨਿਵਾਸੀ ਪਿੰਡ ਕੋਜ਼ਾ ਨੂੰ ਚੂਰਾ-ਪੋਸਤ ਸਮੱਗਲਿੰਗ ਦੇ  ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 1 ਮਹੀਨੇ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ  ਸਜ਼ਾ ਦਾ ਹੁਕਮ ਸੁਣਾਇਆ। ਇਸ ਮਾਮਲੇ ਵਿਚ ਥਾਣਾ ਭੋਗਪੁਰ ਪੁਲਸ ਵਲੋਂ ਕੁਲਵਿੰਦਰ ਕੌਰ ਉਰਫ  ਕਾਂਤਾ ਨੂੰ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
 ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਗਰੇਵਾਲ ਦੀ ਅਦਾਲਤ  ਵਲੋਂ ਬਲਵਿੰਦਰ ਸਿੰਘ ਉਰਫ ਬਿੰਦਾ ਵਾਸੀ ਪਿੰਡ ਦਾਊਦਪੁਰ ਨੂੰ ਹੈਰੋਇਨ ਸਮੱਗਲਿੰਗ ਦੇ  ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ। ਇਸ ਮਾਮਲੇ ਵਿਚ ਥਾਣਾ  ਮਕਸੂਦਾਂ ਪੁਲਸ ਵਲੋਂ ਬਲਵਿੰਦਰ ਸਿੰਘ ਉਰਫ  ਬਿੰਦਾ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।


Related News