ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 3 ਜ਼ਖਮੀ

Tuesday, Jun 03, 2025 - 03:48 PM (IST)

ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 3 ਜ਼ਖਮੀ

ਫਿਰੋਜ਼ਪੁਰ (ਮਲਹੋਤਰਾ) : ਇੱਥੇ ਮੱਲਾਂਵਾਲਾ ਰੋਡ ਤੇ ਇੱਕ ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਜਿੱਥੇ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਉਥੇ ਕਾਰ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ। ਪਤਾ ਲੱਗਾ ਹੈ ਕਿ ਸੋਮਵਾਰ ਦੇਰ ਰਾਤ ਕਰੀਬ 11 ਵਜੇ ਮੱਲਾਂਵਾਲਾ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ, ਜਿਸ 'ਤੇ ਉਤਰ ਪ੍ਰਦੇਸ਼ ਦਾ ਨੰਬਰ ਲੱਗਾ ਹੋਇਆ ਹੈ, ਦਾ ਚਾਲਕ ਆਪਣਾ ਸੰਤੁਲਨ ਗੁਆ ਬੈਠਾ।

ਇਸ ਤੋਂ ਬਾਅਦ ਕਾਰ ਇਕ ਸਕੂਲ ਦੇ ਨੇੜੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ। ਇਸ ਹਾਦਸੇ ਵਿਚ ਜਿੱਥੇ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ, ਉੱਥੇ ਕਾਰ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।
 


author

Babita

Content Editor

Related News