ਪੰਜਾਬ ''ਚ ਭਲਕੇ ਤੋਂ 3 ਸਰਕਾਰੀ ਛੁੱਟੀਆਂ, WEEKEND ''ਤੇ ਲੱਗ ਗਈਆਂ ਮੌਜਾਂ

Thursday, May 29, 2025 - 09:44 AM (IST)

ਪੰਜਾਬ ''ਚ ਭਲਕੇ ਤੋਂ 3 ਸਰਕਾਰੀ ਛੁੱਟੀਆਂ, WEEKEND ''ਤੇ ਲੱਗ ਗਈਆਂ ਮੌਜਾਂ

ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ 'ਚ ਭਲਕੇ ਤੋਂ ਇਕੱਠੀਆਂ 3 ਸਰਕਾਰੀ ਛੁੱਟੀਆਂ ਆ ਗਈਆਂ ਹਨ। ਦਰਅਸਲ ਪੰਜਾਬ ਸਰਕਾਰ ਨੇ 30 ਮਈ, 2025 (ਸ਼ੁੱਕਰਵਾਰ) ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਪੰਜਾਬ ਭਰ 'ਚ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਦੱਸਣਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹਨ, ਜਿਨ੍ਹਾਂ ਦੀ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ, ਸੰਤੋਖ ਤੇ ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਰਾਹ ਦਿਖਾਇਆ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਇਨ੍ਹਾਂ ਤਾਰੀਖ਼ਾਂ ਲਈ ਹੋ ਗਿਆ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

ਲੱਖ ਯਤਨਾਂ ਦੇ ਬਾਵਜੂਦ ਜਦੋਂ ਜਹਾਂਗੀਰ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਨਾ ਕਰਵਾ ਸਕਿਆ ਤਾਂ ਉਸ ਨੇ ਸੰਨ 1606 ਈ: ਵਿਚ ਗੁਰੂ ਸਾਹਿਬ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਕੋਰੋਨਾ ਮਰੀਜ਼ ਦੀ ਮੌਤ, ਸਾਹ ਲੈਣ 'ਚ ਹੋ ਰਹੀ ਸੀ ਤਕਲੀਫ਼ (ਵੀਡੀਓ)

ਇੱਥੇ ਇਹ ਵੀ ਦੱਸ ਦੇਈਏ ਕਿ 30 ਮਈ (ਸ਼ੁੱਕਰਵਾਰ) ਨੂੰ ਛੁੱਟੀ ਹੈ, ਉੱਥੇ ਹੀ 31 ਮਈ ਨੂੰ ਸ਼ਨੀਵਾਰ ਅਤੇ 1 ਜੂਨ ਨੂੰ ਐਤਵਾਰ ਹੋਣ ਕਰਕੇ  ਲਗਾਤਾਰ 3 ਦਿਨਾਂ ਦੀ ਛੁੱਟੀ ਮਿਲ ਰਹੀ ਹੈ। ਇਸ ਕਾਰਨ ਲਗਾਤਰ ਤਿੰਨ ਛੁੱਟੀਆਂ ਆਉਣ ਨਾਲ ਸਭ ਦੀਆਂ ਮੌਜਾਂ ਲੱਗ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News