ਜਾਅਲੀ ਹੋਟਲ ਬੁਕਿੰਗ ਤੇ ਹਵਾਈ ਟਿਕਟਾਂ ਦੇ ਕੇ ਵਕੀਲ ਨਾਲ 25 ਲੱਖ ਦੀ ਠੱਗੀ

Friday, May 30, 2025 - 02:03 PM (IST)

ਜਾਅਲੀ ਹੋਟਲ ਬੁਕਿੰਗ ਤੇ ਹਵਾਈ ਟਿਕਟਾਂ ਦੇ ਕੇ ਵਕੀਲ ਨਾਲ 25 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਹੋਟਲ ਅਤੇ ਹਵਾਈ ਟਿਕਟਾਂ ਬੁੱਕ ਕਰਵਾਈਆਂ। 25 ਲੱਖ ਰੁਪਏ ਲੈਣ ਤੋਂ ਬਾਅਦ ਟ੍ਰੈਵਲ ਏਜੰਸੀ ਨੇ ਉਸ ਨੂੰ ਨਕਲੀ ਹੋਟਲ ਅਤੇ ਹਵਾਈ ਟਿਕਟਾਂ ਦਿੱਤੀਆਂ। ਸੈਕਟਰ-35 ਵਾਸੀ ਪੀਯੂਸ਼ ਅਗਰਵਾਲ ਦੀ ਸ਼ਿਕਾਇਤ ’ਤੇ ਸੈਕਟਰ-36 ਥਾਣੇ ਦੀ ਪੁਲਸ ਨੇ ਜਲੰਧਰ ਵਾਸੀ ਗੁਰਜੀਤ ਸਿੰਘ ਤੇ ਮਹਿਲਾ ਖ਼ਿਲਾਫ਼ ਲੱਖਾਂ ਦੀ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ।

ਪੀਯੂਸ਼ ਨੇ ਸ਼ਿਕਾਇਤ ’ਚ ਦੱਸਿਆ ਕਿ ਪਰਿਵਾਰ ਨਾਲ ਛੁੱਟੀਆਂ ’ਚ ਘੁੰਮਣ ਜਾਣਾ ਸੀ। ਪੈਕੇਜ ਲਈ ਗੁਰਜੀਤ ਸਿੰਘ ਅਤੇ ਇਕ ਮਹਿਲਾ ਨਾਲ ਸੰਪਰਕ ਕੀਤਾ। 5 ਦਿਨਾਂ ਦੀ ਹੋਟਲ ਬੁਕਿੰਗ, ਹਵਾਈ ਟਿਕਟ ਤੇ ਹੋਰ ਸਹੂਲਤਾਂ ਲਈ 25 ਲੱਖ ਰੁਪਏ ਮੰਗੇ ਗਏ, ਜੋ ਉਸ ਵੱਲੋਂ ਦੇ ਦਿੱਤੇ ਗਏ। ਇਸ ਤੋਂ ਬਾਅਦ ਬੁਕਿੰਗ ਦੇ ਜ਼ਾਅਲੀ ਦਸਤਾਵੇਜ਼ ਦੇ ਦਿੱਤੇ। 3 ਮਈ ਨੂੰ ਬੁਕਿੰਗ ਰੱਦ ਕਰਨ ਦੀ ਧਮਕੀ ਦਿੱਤੀ ਗਈ।
 


author

Babita

Content Editor

Related News