ਸ਼੍ਰੀਨਗਰ ਤੋਂ ਚੂਰਾ-ਪੋਸਤ ਲਿਆ ਕੇ ਸ਼ਹਿਰ ''ਚ ਵੇਚਣ ਵਾਲੇ 2 ਨੌਜਵਾਨ ਗ੍ਰਿਫ਼ਤਾਰ, 52 ਕਿਲੋ ਬਰਾਮਦ
Friday, Oct 14, 2022 - 05:16 PM (IST)

ਜਲੰਧਰ (ਵਰੁਣ)–ਸੀ. ਆਈ. ਏ. ਸਟਾਫ਼-1 ਦੀ ਪੁਲਸ ਨੇ ਸ਼੍ਰੀਨਗਰ ਤੋਂ ਚੂਰਾ-ਪੋਸਤ ਲਿਆ ਕੇ ਸ਼ਹਿਰ ਵਿਚ ਸਪਲਾਈ ਕਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਕਾਬੰਦੀ ਦੌਰਾਨ ਮੁਲਜ਼ਮਾਂ ਦੀ ਕਾਰ ਵਿਚੋਂ 2 ਬੋਰੀਆਂ ਮਿਲੀਆਂ ਸਨ, ਜਿਨ੍ਹਾਂ ਵਿਚੋਂ 52 ਕਿਲੋ ਚੂਰਾ-ਪੋਸਤ ਮਿਲਿਆ। ਕਾਬੂ ਮੁਲਜ਼ਮਾਂ ਦੀ ਪਛਾਣ ਤਾਰਾ ਚੰਦ ਪੁੱਤਰ ਹਰਬੰਸ ਲਾਲ ਨਿਵਾਸੀ ਜੰਡਿਆਲਾ ਰੋਡ ਤਰਨਤਾਰਨ ਅਤੇ ਅਜੈ ਪੁੱਤਰ ਚਮਨ ਲਾਲ ਨਿਵਾਸੀ ਮੁਹੱਲਾ ਬਾਗ ਕਰਮਬਖਸ਼, ਪੰਜਪੀਰ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ: ਪੁੱਤ ਦੇ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਭੇਤ ਖੁੱਲ੍ਹਣ 'ਤੇ ਪਿਓ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੂਰਿਆ ਐਨਕਲੇਵ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵੈਂਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਦੇ ਚਾਲਕ ਨੇ ਗੱਡੀ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਗੱਡੀ ਰੁਕਵਾ ਕੇ ਉਸ ਵਿਚ ਸਵਾਰ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਕਾਰ ਦੀ ਚੈਕਿੰਗ ਦੌਰਾਨ ਪਿਛਲੀ ਸੀਟ ਤੋਂ 2 ਬੋਰੀਆਂ ਮਿਲੀਆਂ, ਜਿਨ੍ਹਾਂ ਵਿਚ 52 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਤਾਰਾ ਚੰਦ ਨੇ ਕਬੂਲ ਕੀਤਾ ਕਿ ਉਹ ਸੁੱਚੀ ਪਿੰਡ ਵਿਚ ਆਂਡਿਆਂ ਦੀ ਰੇਹੜੀ ਲਾਉਂਦਾ ਹੈ, ਜਿਸ ਦੀ ਆੜ ਵਿਚ ਸ਼੍ਰੀਨਗਰ ਤੋਂ ਚੂਰਾ-ਪੋਸਤ ਖਰੀਦ ਕੇ ਲਿਆਉਂਦਾ ਸੀ ਅਤੇ ਅਜੈ ਦੀ ਮਦਦ ਨਾਲ ਲੋਕਲ ਗਾਹਕਾਂ ਨੂੰ ਚੂਰਾ-ਪੋਸਤ ਪ੍ਰਚੂਨ ਵਿਚ ਵੇਚ ਦਿੰਦਾ ਸੀ। ਮੁਲਜ਼ਮ ਕਾਫ਼ੀ ਸਮੇਂ ਤੋਂ ਚੂਰਾ-ਪੋਸਤ ਦੀ ਸਪਲਾਈ ਕਰ ਰਹੇ ਸਨ। ਪੁਲਸ ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਉਨ੍ਹਾਂ ਦੇ ਲਿੰਕ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਹੰਗਾਮਾ, ਔਰਤ ਨੇ ਜੜ੍ਹਿਆ ਨਰਸ ਦੇ ਥੱਪੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ