ਰੂਪਨਗਰ ਵਿਖੇ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ
Wednesday, Dec 27, 2023 - 01:05 PM (IST)
ਰੂਪਨਗਰ (ਕੈਲਾਸ਼)- ਅੰਬ ਅੰਦੌਰਾ ਤੋਂ ਚੰਡੀਗੜ੍ਹ ਅੰਬਾਲਾ ਵਾਇਆ ਰੂਪਨਗਰ ਜਾਣ ਵਾਲੀ ਯਾਤਰੀ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਸ੍ਰੀ ਗੁਰਦੁਆਰਾ ਭੱਠਾ ਸਾਹਿਬ ਨੇੜੇ ਪੈਂਦੇ ਫਾਟਕਾਂ ਤੋਂ ਕੁਝ ਦੂਰੀ ’ਤੇ ਉਨ੍ਹਾਂ ਨੂੰ 2 ਵਿਅਕਤੀਆਂ ਦੇ ਰੇਲਗੱਡੀ ਦੀ ਲਪੇਟ ’ਚ ਆਉਣ ਦੀ ਸੂਚਨਾ ਮਿਲੀ ਸੀ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਇਕ ਵਿਅਕਤੀ ਦੀ ਲਾਸ਼ ਦੇ ਚਿੱਥੜੇ ਉੱਡ ਚੁੱਕੇ ਸਨ ਜਦਕਿ ਦੂਜੀ ਲਾਸ਼ ਟਰੈਕ ਨੇੜੇ ਝਾੜੀਆਂ ’ਚ ਡਿੱਗੀ ਪਈ ਸੀ।
ਉਨ੍ਹਾਂ ਦੱਸਿਆ ਕਿ ਉਕਤ ਦੋਹਾਂ ਵਿਅਕਤੀਆਂ ’ਚੋਂ ਇਕ ਵਿਅਕਤੀ ਦੀ ਉਮਰ ਕਰੀਬ 65-70 ਸਾਲ ਅਤੇ ਉਸ ਨੇ ਗ੍ਰੇ ਰੰਗ ਦੀ ਸਵੈਟਰ, ਨੀਲੀ ਜਰਸੀ, ਚਿੱਟੀਆਂ ਲਾਲ ਧਾਰੀਆਂ ਵਾਲਾ ਨੀਲ ਲੋਅਰ ਪਾਇਆ ਸੀ, ਉਸ ਦੇ ਚਿੱਟੇ ਵਾਲਾ ਅਤੇ ਦਾੜੀ ਵੀ ਚਿੱਟੀ ਸੀ ਅਤੇ ਨੱਕ ਤਿੱਖਾ ਸੀ ਅਤੇ ਉਸ ਦੀ ਲਾਸ਼ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਟਰੈਕ ’ਚ ਹੀ ਬਿਖਰੀ ਹੋਈ ਸੀ। ਉਕਤ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਉਸ ਦੀ ਲਾਸ਼ ਨੂੰ ਪਛਾਣ ਲਈ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਸਵਦੇਸ਼ ਪਰਤੇ, ਸੁਣਾਈ ਹੱਡਬੀਤੀ
ਉਨ੍ਹਾਂ ਦੱਸਿਆ ਕਿ ਦੂਜਾ ਵਿਅਕਤੀ ਜੋ ਲਗਭਗ 34-35 ਸਾਲ ਦਾ ਸੀ ਉਸ ਦੀ ਪਛਾਣ ਸ਼ੰਭੂ ਸ਼ਾਹ ਪੁੱਤਰ ਲਿੰਗਾ ਸ਼ਾਹੂ ਨਿਵਾਸੀ ਉੜੀਸਾ ਜੋ ਮੌਜੂਦਾ ਸਮੇਂ ਪਿੰਡ ਕੋਟਲਾ ਨਿਹੰਗ ਦੇ ਪਵਿੱਤਰ ਸਿੰਘ ਉਰਫ਼ ਟਿੰਕੂ ਪੁੱਤਰ ਬਲਵਿੰਦਰ ਸਿੰਘ ਦੇ ਟਰੱਕ ’ਤੇ ਬਤੌਰ ਹੈਲਪਰ ਕੰਮ ਕਰ ਰਿਹਾ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।