ਰੇਲ ਗੱਡੀ ਦੀ ਚਪੇਟ ''ਚ ਆਉਣ ਨਾਲ ਦੋ ਲੋਕਾਂ ਦੀ ਮੌਤ

Thursday, Mar 17, 2022 - 02:23 PM (IST)

ਰੇਲ ਗੱਡੀ ਦੀ ਚਪੇਟ ''ਚ ਆਉਣ ਨਾਲ ਦੋ ਲੋਕਾਂ ਦੀ ਮੌਤ

ਫਗਵਾੜਾ (ਜਲੋਟਾ)- ਫਗਵਾੜਾ ਵਿਚ ਵਾਪਰੇ ਵੱਖ-ਵੱਖ ਮਾਮਲਿਆਂ ਵਿਚ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਇਕ ਤੋਂ ਬਾਅਦ ਇਕ ਕਰਕੇ ਦੋ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਫਗਵਾੜਾ ਦੇ ਪਿੰਡ ਖਜੂਰਲਾ ਲਾਗੇ ਮਜ਼ਦੂਰੀ ਕਰਨ ਵਾਲੀ ਇਕ ਮਹਿਲਾ ਜਿਸ ਦੀ ਪਛਾਣ ਕਚੌਣੀ ਭੌਚਰ ਪਤਨੀ ਬੁਲਾਲ ਭੌਚਰ ਵਾਸੀ ਪੱਛਮ ਬੰਗਾਲ ਹੈ, ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ
ਇਸੇ ਤਰ੍ਹਾਂ ਰੋਹਤਕ ਤੋਂ ਜਲੰਧਰ ਰੇਲ ਗੱਡੀ ਆ ਰਹੇ ਇਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਨੌਜਵਾਨ, ਜਿਸ ਦੀ ਪਛਾਣ ਤਰੁਣ ਪੁੱਤਰ ਅਨਿਲ ਕੁਮਾਰ ਵਾਸੀ ਹਰਿਆਣਾ ਹੈ, ਦੀ ਚੱਲਦੀ ਰੇਲ ਗੱਡੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਤਰੁਣ ਫਗਵਾੜਾ ਦੇ ਲਾਗੇ ਚਲਦੀ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਦੌਰਾਨ ਉਹ ਰੇਲ ਗੱਡੀ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਰੇਲਵੇ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ।

ਇਹ ਵੀ ਪੜ੍ਹੋ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News