ਰੂਪਨਗਰ ''ਚ ਸਾਹਮਣੇ ਆਏ 2 ਹੋਰ ਸ਼ੱਕੀ ਮਰੀਜ਼
Sunday, Mar 29, 2020 - 07:28 PM (IST)

ਰੂਪਨਗਰ,( )- ਕੋਰੋਨਾ ਵਾਇਰਸ ਨਾਲ ਜੁੜੀ ਇਸ ਸਮੇਂ ਖਬਰ ਰੂਪਨਗਰ ਤੋਂ ਸਾਹਮਣੇ ਆਈ ਹੈ ਜਿਥੇ ਇਕ ਹਸਪਤਾਲ 'ਚ 2 ਹੋਰ ਸ਼ੱਕੀ ਮਰੀਜ਼ਾਂ ਨੂੰ ਆਇਸੋਲੇਟ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਸ਼ੱਕੀ ਮਰੀਜ਼ ਰੂਪਨਗਰ ਦਾ ਹੈ ਤੇ ਇਕ ਚਮਕੌਰ ਸਾਹਿਬ ਦਾ, ਜਿਨ੍ਹਾਂ ਦੀ ਉਮਰ 35 ਤੇ 49 ਸਾਲ ਹੈ। ਜਿਕਰਯੋਗ ਹੈ ਕਿ ਇਹ ਦੋਵੇਂ ਕਿਸੇ ਹੋਰ ਸਟੇਟ ਤੋਂ ਟ੍ਰੈਵਲ ਕਰ ਕੇ ਰੂਪਨਗਰ ਆਏ ਹਨ, ਡਿਪਟੀ ਕਮਿਸ਼ਨਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਯੂ.ਪੀ. ਤੋ ਵਾਪਸ ਆਇਆ ਸੀ ਤੇ ਇਕ ਫਤਿਹਗੜ੍ਹ ਕਿਸੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ। ਰੂਪਨਗਰ ਸਿਹਤ ਵਿਭਾਗ ਵਲੋਂ ਦੋਵਾਂ ਦੇ ਸੈਂਪਲ ਲੈ ਕੇ ਲੈਬ 'ਚ ਭੇਜ ਦਿੱਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਸ਼ਾਮ ਤੱਕ ਆ ਸਕਦੀ ਹੈ।