ਤੇਜ਼ਧਾਰ ਹਥਿਆਰ ਦੀ ਨੋਕ ''ਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ 2 ਕਾਬੂ
Thursday, Sep 04, 2025 - 10:26 PM (IST)

ਨਕੋਦਰ, (ਪਾਲੀ)- ਸਦਰ ਪੁਲਸ ਨੇ ਗੁਪਤ ਸੂਚਨਾਂ ਦੇ ਅਧਾਰ 'ਤੇ ਕੀਤੀ ਨਾਕਾਬੰਦੀ ਦੌਰਾਨ ਦਾਤਰ ਦੀ ਨੋਕ 'ਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ 2 ਨੋਜਵਾਨਾਂ ਨੂੰ ਕਾਬੂ ਕਰਕੇ ਉਂਨਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਦਾਤਰ ਅਤੇ ਐਕਟਿਵਾ ਅਤੇ ਹੋਰ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡੀ.ਐੱਸ ਪੀ. ਨਕੋਦਰ ਸੁਖਪਾਲ ਸਿੰਘ ਅਤੇ ਸਦਰ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੀ 2 ਸਤੰਬਰ ਨੂੰ ਕਮਲਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ ਨਕੋਦਰ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਪਿੰਡ ਨੂਰਪੁਰ ਚੱਠਾ ਤੋਂ ਲੋਹੀਆ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਪਿੰਡ ਭੋਡੀਪੁਰ ਕੋਲਡ ਸਟੋਰ ਨਜ਼ਦੀਕ ਇੱਕ ਸਕੂਟਰੀ ਸਵਾਰ 3 ਨੌਜਵਾਨ ਨੇ ਦਾਤਰ ਦੀ ਨੋਕ 'ਤੇ ਉਸਦਾ ਕਿੱਟ ਬੈਗ, ਇਕ ਹਜ਼ਾਰ ਰੁਪਏ ਦੀ ਨਗਦੀ, ਅਧਾਰ ਕਾਰਡ, ਇੱਕ ਮੋਬਾਇਲ ਫੋਨ ਜ਼ਬਰੀ ਖੋਹ ਲਿਆ ਤੇ ਆਪਣੀ ਸਕੂਟਰੀ 'ਤੇ ਫਰਾਰ ਹੋ ਗਏ।
ਪੁਲਸ ਵੱਲੋਂ ਕਾਬੂ ਕੀਤੇ ਲੁਟੇਰਿਆਂ ਦੀ ਪਛਾਣ ਸਮਾਇਲ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੀਚੇਵਾਲ, ਯੁਵਰਾਜ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਅਤੇ ਚੰਦਨ ਪੁੱਤਰ ਪ੍ਰਸ਼ੋਤਮ ਲਾਲ ਵਾਸੀਆਨ ਪਿੰਡ ਯੱਕੋਪੁਰ ਖੁਰਦ ਲੋਹੀਆ ਵਜੋਂ ਹੈ। ਜਿਨ੍ਹਾਂ ਦੇ ਖਿਲ਼ਾਫ ਥਾਣਾ ਸਦਰ ਨਕੋਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਏ.ਐੱਸ.ਆਈ. ਤੀਰਥ ਰਾਮ ਨੇ ਸਮੇਤ ਪੁਲਸ ਪਾਰਟੀ ਛਾਪਾਮਾਰੀ ਕਰ ਸਮਾਇਲ ਪੁੱਤਰ ਅਮਰਜੀਤ ਸਿੰਘ ਅਤੇ ਚੰਦਨ ਪੁੱਤਰ ਪ੍ਰਸ਼ੋਤਮ ਲਾਲ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ ਖੋਹ ਕੀਤਾ ਸਮਾਨ, ਵਾਰਦਾਤ ਦੌਰਾਨ ਵਰਤਿਆ ਦਾਤਰ ਅਤੇ ਸਕੂਟਰੀ ਐਕਟਿਵਾ ਨੰਬਰੀ PB-08-FK-6816 ਬ੍ਰਾਮਦ ਕੀਤੀ ਗਈ। ਜਦਿ ਕਿ ਤੀਜਾ ਸਾਥੀ ਫਰਾਰ ਹੋ ਗਿਆ ਸੀ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਡੀ.ਐੱਸ ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਪੁਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮਾਂ ਤੋਂ ਬਰਾਮਦ ਐਕਟਿਵਾ ਇਨ੍ਹਾਂ ਨੇ ਕਰੀਬ 5 ਦਿਨ ਪਹਿਲਾਂ 28 ਅਗਸਤ ਨੂੰ ਦਿਨੇਸ਼ ਕੁਮਾਰ ਧੀਰ ਵਾਸੀ ਨਕੋਦਰ ਤੋ ਦਾਤਰ ਦੀ ਨੋਕ 'ਤੇ ਜ਼ਖਮੀ ਕਰ ਕੇ ਖੋਹੀ ਸੀ। ਜਿਸ ਸਬੰਧੀ ਥਾਣਾ ਸਿਟੀ ਨਕੋਦਰ ਵਿਖੇ ਉਕਤ ਮੁਲਜ਼ਮਾਂ ਖਿਲ਼ਾਫ ਇੱਕ ਵੱਖਰਾ ਮਾਮਲਾ ਦਰਜ ਹੈ। ਉਕਤ ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
'ਮੁਲਜ਼ਮ ਸਮਾਇਲ ਖਿਲ਼ਾਫ 8 ਅਤੇ ਚੰਦਨ ਖਿਲ਼ਾਫ ਹਰ 3 ਮਾਮਲੇ ਦਰਜ
ਸਦਰ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਇਕ ਪੇਸ਼ੇਵਰ ਮੁਲਜ਼ਮ ਹਨ। ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਸਮਾਇਲ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੀਚੇਵਾਲ ਦੇ ਖਿਲ਼ਾਫ ਵੱਖ-ਵੱਖ ਥਾਣਿਆਂ ਵਿਚ 8 ਮਾਮਲੇ ਅਤੇ ਚੰਦਨ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਯੱਕੋਪੁਰ ਖੁਰਦ ਖਿਲਾਫ਼ 3 ਮਾਮਲੇ ਦਰਜ ਪਹਿਲਾਂ ਦਰਜ ਹਨ।