ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ ਕਰਨ ਦੇ ਹੁਕਮ

Monday, Sep 01, 2025 - 07:38 PM (IST)

ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ ਕਰਨ ਦੇ ਹੁਕਮ

ਜਲੰਧਰ (ਸੋਨੂੰ)-ਪੰਜਾਬ ਵਿਚ ਹੜ੍ਹਾਂ ਨੂੰ ਲੈ ਕੇ ਇਕ ਪਾਸੇ ਜਿੱਥੇ ਹਾਲਾਤ ਵਿਗੜਦੇ ਜਾ ਰਹੇ ਹਨ, ਉਥੇ ਹੀ ਜਲੰਧਰ ਵਿਚ ਹੜ੍ਹ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਰੋਪੜ ਦੇ ਹੜ੍ਹ ਗੇਟ ਖੋਲ੍ਹ ਕੇ ਇਕ ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ, ਜੋਕਿ ਫਿਲੌਰ ਤੱਕ ਪਹੁੰਚਦੇ-ਪਹੁੰਚਦੇ ਡੇਢ ਲੱਖ ਤੋਂ ਵੱਧ ਹੋ ਸਕਦਾ ਹੈ। ਰੋਪੜ ਦੇ ਫਲੱਡ ਗੇਟ ਖੁੱਲ੍ਹਣ ਨਾਲ ਸਤਲੁਜ ਦਰਿਆ ਵਿਚ ਇਕ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਹੈ। 

ਇਹ ਵੀ ਪੜ੍ਹੋ:  ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੜ੍ਹ! 15 ਹਜ਼ਾਰ ਤੋਂ ਵੱਧ ਲੋਕ ਰੈਸਕਿਊ, ਹੁਣ ਤੱਕ 29 ਲੋਕਾਂ ਦੀ ਗਈ ਜਾਨ

PunjabKesari

ਉਨ੍ਹਾਂ ਕਿਹਾ ਕਿ ਜਿਸ ਕਾਰਨ ਜਲੰਧਰ ਦੇ ਫਿਲੌਰ ਤੋਂ ਲੈ ਕੇ ਸ਼ਾਹਕੋਟ ਅਤੇ ਲੋਹੀਆਂ ਤੱਕ ਹੜ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਹਨ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਦਰਿਆ ਦੇ ਕੰਢੇ ਤੋਂ ਹਟਾਉਣ ਦੇ ਹੁਕਮ ਅਤੇ ਅਪੀਲ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਪਾਣੀ ਸਹੀ ਢੰਗ ਨਾਲ ਅੱਗੇ ਵਧਦਾ ਹੈ ਤਾਂ ਸਥਿਤੀ ਠੀਕ ਹੋ ਸਕਦੀ ਹੈ, ਜੇਕਰ ਦਰਿਆ ਵਿੱਚੋਂ ਪਾਣੀ ਨਿਕਲਦਾ ਹੈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। 
ਇਹ ਵੀ ਪੜ੍ਹੋ: BDPO ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਹੋਵੋਗੇ ਹੈਰਾਨ

ਇਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਟੀਮ ਨੂੰ ਤਿਆਰ ਰੱਖਿਆ ਗਿਆ ਹੈ, ਜਦਕਿ ਪੁਲਸ, ਐੱਸ. ਡੀ. ਆਰ. ਐੱਫ਼ ਅਤੇ ਐੱਨ. ਡੀ. ਆਰ. ਐੱਫ਼. ਟੀਮਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੇੜਲੇ ਸਾਰੇ ਅਧਿਕਾਰੀਆਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਕੰਢੇ ਸਥਿਤ ਸਾਰੇ ਇਲਾਕਿਆਂ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਿਰ ਤੋਂ ਇਲਾਕਾ ਖਾਲੀ ਕਰਨ ਲਈ ਅਨਾਊਂਸਮੈਂਟ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News