ਇੰਜਣ ’ਚ ਤਕਨੀਕੀ ਖਰਾਬੀ ਨਾਲ ਡੀ. ਏ. ਵੀ. ਹਾਲਟ ’ਤੇ 2 ਘੰਟੇ ਖੜ੍ਹੀ ਰਹੀ ਲੋਕਲ ਟਰੇਨ
Thursday, Aug 21, 2025 - 12:48 PM (IST)

ਜਲੰਧਰ (ਪੁਨੀਤ)–ਜਿੱਥੇ ਇਕ ਪਾਸੇ ਟਰੇਨਾਂ ਦੀ ਦੇਰੀ ਪ੍ਰੇਸ਼ਾਨੀ ਬਣ ਰਹੀ ਹੈ, ਉਥੇ ਹੀ ਤਕਨੀਕੀ ਖ਼ਰਾਬੀ ਕਾਰਨ ਵੀ ਟਰੇਨਾਂ ਨੂੰ ਘੰਟਿਆਂ ਤਕ ਖੜ੍ਹਾ ਹੋਣਾ ਪੈਂਦਾ ਹੈ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸੇ ਲੜੀ ਵਿਚ ਜਲੰਧਰ ਤੋਂ ਫਿਰੋਜ਼ਪੁਰ ਦਰਮਿਆਨ ਚੱਲਣ ਵਾਲੀ ਲੋਕਲ 54643 ਲਗਭਗ 2 ਘੰਟੇ ਤਕ ਡੀ. ਏ. ਵੀ. ਕਾਲਜ ਦੇ ਨੇੜੇ ਖੜ੍ਹੀ ਰਹੀ, ਜਿਸ ਕਾਰਨ ਢਾਈ ਘੰਟੇ ਬਾਅਦ ਖੋਜੇਵਾਲਾ ਪਹੁੰਚੀ। ਡੀ. ਏ. ਵੀ. ਹਾਲਟ ਨਾਨ-ਰਿਪੋਰਟਿੰਗ ਸਟੇਸ਼ਨ ਹੈ, ਜਿਸ ਕਾਰਨ ਇਥੇ ਟ੍ਰੇਨ ਰੁਕਦੀ ਨਹੀਂ ਹੈ ਪਰ ਬੁੱਧਵਾਰ ਤਕਨੀਕੀ ਖ਼ਰਾਬੀ ਕਾਰਨ ਰੁਕਣਾ ਪਿਆ। ਉਕਤ ਟਰੇਨ ਜਲੰਧਰ ਸਿਟੀ ਤੋਂ ਦੁਪਹਿਰ 3.35 ’ਤੇ ਰਵਾਨਾ ਹੋਈ ਸੀ, ਜੋ 4.45 ਦੇ ਕਰੀਬ ਡੀ. ਏ. ਵੀ. ਤੋਂ ਚੱਲੀ। ਉਕਤ ਟਰੇਨ ਤੈਅ ਸਮੇਂ ਤੋਂ ਢਾਈ ਘੰਟੇ ਬਾਅਦ 8.52 ’ਤੇ ਫਿਰੋਜ਼ਪੁਰ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ASI ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਉਥੇ ਹੀ ਦੂਜੀਆਂ ਟਰੇਨਾਂ ਦੀ ਗੱਲ ਕਰੀਏ ਤਾਂ ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ 14631 ਡੇਢ ਘੰਟਾ ਦੇਰੀ ਨਾਲ 7.51 ਵਜੇ ਸਿਟੀ ਸਟੇਸ਼ਨ ਪਹੁੰਚੀ। ਜੰਮੂ ਜਾਣ ਵਾਲੀ ਐਕਸਪ੍ਰੈੱਸ ਟ੍ਰੇਨ ਨੰਬਰ 17309 ਪੌਣੇ 2 ਘੰਟਿਆਂ ਦੀ ਦੇਰੀ ਨਾਲ ਕੈਂਟ ਪਹੁੰਚੀ। ਜੰਮੂ ਜਾਣ ਵਾਲੀ ਲੋਹਿਤ ਐਕਸਪ੍ਰੈੱਸ 15651 ਜਲੰਧਰ ਦੇ ਸਾਢੇ 8 ਵਜੇ ਦੇ ਨਿਰਧਾਰਿਤ ਸਮੇਂ ਤੋਂ ਪੌਣੇ 3 ਘੰਟੇ ਲੇਟ ਰਹਿੰਦੇ ਹੋਏ 11 ਵਜੇ ਤੋਂ ਬਾਅਦ ਕੈਂਟ ਪਹੁੰਚੀ।
ਗਰੀਬ ਰੱਥ 12203 ਜਲੰਧਰ ਦੇ ਸਮੇਂ ਮੰਗਲਵਾਰ ਰਾਤ 8.30 ਤੋਂ 11 ਘੰਟੇ ਲੇਟ ਰਹਿੰਦੇ ਹੋਏ ਬੁੱਧਵਾਰ ਸਵੇਰੇ 8 ਵਜੇ ਸਿਟੀ ਸਟੇਸ਼ਨ ਪਹੁੰਚੀ। 2 ਘੰਟੇ ਦੇਰੀ ਨਾਲ ਰੀ-ਸ਼ਡਿਊਲ ਹੋ ਕੇ ਚੱਲਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਸਾਢੇ 4 ਘੰਟੇ ਦੀ ਦੇਰੀ ਨਾਲ ਦੁਪਹਿਰ 3 ਵਜੇ ਸਿਟੀ ਪਹੁੰਚੀ। ਪੌਣੇ 4 ਘੰਟੇ ਰੀ-ਸ਼ਡਿਊਲ ਹੋ ਕੇ ਅੰਮ੍ਰਿਤਸਰ ਤੋਂ ਚੱਲਣ ਵਾਲੀ 14680 ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 5 ਘੰਟੇ ਲੇਟ ਰਹੀ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਾਰੋਬਾਰੀ ਦੇ ਮਾਮਲੇ 'ਚ ਨਵਾਂ ਮੋੜ, ਇਸ ਸ਼ਖ਼ਸ ਨੇ ਲਈ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e