ਕੇਂਦਰੀ ਜੇਲ ’ਚੋਂ ਪ੍ਰੋਡੱਕਸ਼ਨ ਵਾਰੰਟ ’ਤੇ ਲਿਆਂਦੇ 2 ਮੁਲਜ਼ਮ

12/10/2018 3:18:02 AM

ਕਪੂਰਥਲਾ,  (ਭੂਸ਼ਣ)- ਬੀਤੀ  5 ਦਸੰਬਰ ਨੂੰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ 25 ਲੱਖ ਰੁਪਏ ਮੁੱਲ ਦੀ ਹੈਰੋਇਨ ਦੀ ਖੇਪ  ਦੇ ਨਾਲ ਫਡ਼ੇ ਗਏ ਜੇਲ ਹਸਪਤਾਲ  ਦੇ ਲੈਬ ਟੈਕਨੀਸ਼ੀਅਨ ਤੋਂ ਕੀਤੀ ਗਈ ਪੁੱਛਗਿਛ  ਦੇ ਬਾਅਦ ਥਾਣਾ ਕੋਤਵਾਲੀ ਕਪੂਰਥਲਾ ਨੇ ਅਦਾਲਤ ਤੋਂ ਪ੍ਰੋਡੱਕਸ਼ਨ ਵਾਰੰਟ ਹਾਸਲ ਕਰਦੇ ਹੋਏ ਮੁਲਜ਼ਮ ਲੈਬ ਟੈਕਨੀਸ਼ੀਅਨ ਨੂੰ ਇਕ ਡਰੱਗ ਸਮੱਗਲਰ ਤੋਂ ਹੈਰੋਇਨ ਦੀ ਖੇਪ ਲੈਣ ਲਈ ਭੇਜਣ ਵਾਲੇ ਲੁਧਿਆਣਾ ’ਚ ਤਾਇਨਾਤ  ਡੀ. ਐੱਸ. ਪੀ.  ਦੇ  ਕਤਲ ਮਾਮਲੇ ਵਿਚ ਬੰਦ ਉਮਰ ਕੈਦੀ ਹਰਵਿੰਦਰ ਸਿੰਘ  ਉਰਫ ਬਿੰਦਰ ਨੂੰ ਥਾਣਾ ਕੋਤਵਾਲੀ ਪੁਲਸ ਵੱਲੋਂ ਮੁਲਜ਼ਮ ਲੈਬ ਟੈਕਨੀਸ਼ੀਅਨ  ਦੇ ਨਾਲ ਗ੍ਰਿਫਤਾਰ ਕਰ ਕੇ ਥਾਣਾ ਕੋਤਵਾਲੀ ’ਚ ਲਿਅਾਂਦਾ ਗਿਆ ਹੈ। ਦੋਨਾਂ ਮੁਲਜ਼ਮਾਂ ਨੂੰ ਜਿਥੇ ਅਦਾਲਤ ਨੇ ਇਕ ਦਿਨ  ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ, ਉਥੇ ਹੀ ਪੁੱਛਗਿਛ   ਦੌਰਾਨ ਪੁਲਸ ਨੇ ਬਰਾਮਦ ਹੈਰੋਇਨ ਦੀ ਖੇਪ  ਸਪਲਾਈ ਕਰਨ ਵਾਲੇ ਡਰੱਗ ਸਮੱਗਲਰ  ਦੇ ਮੋਬਾਇਲ ਨੰਬਰ ਨੂੰ ਹਾਸਲ ਕਰ ਕੇ ਉਸ ਦੀ ਕਾਲ ਡਿਟੇਲ ਕਢਵਾਉਣ  ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ । 
ਜ਼ਿਕਰਯੋਗ ਹੈ ਕਿ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਚਲਾਈ ਜਾ ਰਹੀ ਸਰਚ ਮੁਹਿੰਮ ਦੌਰਾਨ ਜੇਲ ਪ੍ਰਸ਼ਾਸਨ ਨੇ 5 ਦਸੰਬਰ ਨੂੰ ਜੇਲ ਹਸਪਤਾਲ ’ਚ ਤਾਇਨਾਤ ਲੈਬ ਟੈਕਨੀਸ਼ੀਅਨ ਅਮਿਤ ਕੁਮਾਰ ਸਿੱਧੂ ਪੁੱਤਰ ਹਰਕਿਸ਼ਨ ਸਿਧੂ ਵਾਸੀ ਮੰਡੀ ਮੁਹੱਲਾ ਕਰਤਾਰਪੁਰ ਨੂੰ 50 ਗਰਾਮ ਹੈਰੋਇਨ ਦੀ ਖੇਪ ਜਿਸ ਦਾ ਅੰਤਰਾਸ਼ਟਰੀ ਬਾਜ਼ਾਰ ਮੁੱਲ 25 ਲੱਖ ਰੁਪਏ  ਦੱਸਿਆ ਜਾਂਦਾ ਹੈ, ਨੂੰ ਗ੍ਰਿਫਤਾਰ ਕੀਤਾ ਸੀ। ਉਕਤ ਮੁਲਜ਼ਮ ਨੇ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਸੀ  ਕਿ ਇਹ ਬਰਾਮਦ ਹੈਰੋਇਨ ਕੇਂਦਰੀ ਜੇਲ ’ਚ ਲੁਧਿਆਣਾ  ਦੇ ਡੀ. ਐੱਸ. ਪੀ .  ਦੇ ਸਾਲ 2012 ’ਚ ਹੋਏ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਹਰਵਿੰਦਰ ਸਿੰਘ  ਉਰਫ ਬਿੰਦਰ  ਦੇ ਕਹਿਣ ’ਤੇ ਲਿਅਾਂਦੀ ਗਈ  ਸੀ। ਕੈਦੀ ਨੇ ਉਸਨੂੰ 10 ਹਜ਼ਾਰ ਰੁਪਏ ਪ੍ਰਤੀ ਖੇਪ ਦੇਣ ਦਾ ਲਾਲਚ ਦਿੱਤਾ ਸੀ।  ਜਿਸ  ਦੇ ਆਧਾਰ ’ਤੇ ਥਾਣਾ ਕੋਤਵਾਲੀ ਕਪੂਰਥਲਾ ਦੀ ਟੀਮ ਨੇ ਪ੍ਰੋਡੱਕਸ਼ਨ ਵਾਰੰਟ ਹਾਸਲ ਕਰਦੇ ਹੋਏ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਸੁਖਪਾਲ ਸਿੰਘ   ਦੀ ਅਗਵਾਈ ’ਚ ਮੁਲਜ਼ਮ ਹਰਵਿੰਦਰ ਸਿੰਘ  ਉਰਫ ਬਿੰਦਰ ਅਤੇ ਅਮਿਤ ਕੁਮਾਰ ਸਿੱਧੂ ਨੂੰ ਗ੍ਰਿਫਤਾਰ ਕਰ ਕੇ ਥਾਣਾ ਕੋਤਵਾਲੀ ’ਚ ਲਿਆ ਕੇ ਪੁੱਛਗਿਛ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ।  ਦੱਸਿਆ ਜਾਂਦਾ ਹੈ ਕਿ ਮੁਲਜ਼ਮ ਕੈਦੀ ਹਰਵਿੰਦਰ ਸਿੰਘ ਉਰਫ ਬਿੰਦਰ ਨੇ ਖੁਲਾਸਾ ਕੀਤਾ ਹੈ  ਕਿ ਉਸ  ਦੇ ਕੋਲ ਕਈ ਡਰੱਗ ਸਮੱਗਲਰਾਂ  ਦੇ ਮੋਬਾਇਲ ਨੰਬਰ ਹਨ, ਇਨ੍ਹਾ ਵਿਚੋਂ ਇਕ ਡਰੱਗ ਸਮੱਗਲਰ  ਨੂੰ ਉਸ ਨੇ ਮੋਬਾਇਲ ’ਤੇ ਫੋਨ ਕਰ ਕੇ ਹੈਰੋਇਨ ਦੀ ਖੇਪ ਅਮਿਤ ਕੁਮਾਰ ਸਿੱਧੂ ਨੂੰ ਦੇਣ ਦਾ ਸੌਦਾ ਤੈਅ ਕੀਤਾ ਸੀ।  ਜਿਸ  ਦੌਰਾਨ ਉਕਤ ਡਰੱਗ ਸਮੱਗਲਰ  ਅਮਿਤ ਕੁਮਾਰ ਸਿੱਧੂ ਨੂੰ ਕਰਤਾਰਪੁਰ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰ ’ਤੇ ਸੁਭਾਨਪੁਰ  ਦੇ ਨਜ਼ਦੀਕ ਹੈਰੋਇਨ ਦੀ ਬਰਾਮਦ ਖੇਪ ਦੇ ਕੇ ਗਿਆ ਸੀ । ਹੁਣ ਦੋਨਾਂ  ਮੁਲਜ਼ਮਾਂ ਵੱਲੋਂ  ਕੀਤੇ ਗਏ ਖੁਲਾਸਿਅਾਂ  ਦੇ ਬਾਅਦ ਥਾਣਾ ਕੋਤਵਾਲੀ ਪੁਲਸ ਨੇ ਹੈਰੋਇਨ ਸਪਲਾਈ ਕਰਨ ਵਾਲੇ ਡਰੱਗ ਸਮੱਗਲਰ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਕਈ ਅਹਿਮ ਗ੍ਰਿਫਤਾਰੀਅਾਂ ਹੋ ਸਕਦੀਅਾਂ ਹਨ।  


Related News