ਨਕੋਦਰ ਵਿਖੇ ਨਸ਼ਾ ਵੇਚਣ ਅਤੇ ਪੀਣ ਵਾਲੇ 11 ਵਿਅਕਤੀ ਗ੍ਰਿਫ਼ਤਾਰ

07/28/2022 2:20:47 PM

ਨਕੋਦਰ/ਮੱਲ੍ਹੀਆਂ ਕਲਾਂ (ਰਜਨੀਸ਼, ਟੁੱਟ)- ਸਦਰ ਪੁਲਸ ਨੇ ਨਸ਼ਾ ਵੇਚਣ ਤੇ ਪੀਣ ਵਾਲੇ 11 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਗ੍ਰਾਮ ਹੈਰੋਇਨ ਅਤੇ ਹੈਰੋਇਨ ਪੀਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਹਰਜਿੰਦਰ ਸਿੰਘ ਡੀ. ਐੱਸ. ਪੀ. ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਇੰਚਾਰਜ ਉੱਗੀ ਚੌਕੀ ਨੂੰ ਇਤਲਾਹ ਮਿਲੀ ਕਿ ਬਲਵਿੰਦਰ ਸਿੰਘ ਉਰਫ਼ ਬਬਲੂ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮੱਲ੍ਹੀਆਂ ਖੁਰਦ ਥਾਣਾ ਸਦਰ ਨਕੋਦਰ ਆਪਣੀ ਹਵੇਲੀ ਪਿੰਡ ਮੱਲ੍ਹੀਆ ਕਲਾਂ ’ਚ ਰਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ, ਬਲਜੀਤ ਸਿੰਘ ਪੁੱਤਰ ਸਲਵਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ, ਸੰਦੀਪ ਪੁੱਤਰ ਰਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਪਿਆਰਾ ਲਾਲ, ਸਾਜਨ ਕੁਮਾਰ ਪੁੱਤਰ ਰਾਹੁਲ ਕੁਮਾਰ ਵਾਸੀ ਉੱਗੀ, ਲਵਦੀਪ ਸਿੰਘ ਪੁੱਤਰ ਮੀਤਾ, ਸਰਬਜੀਤ ਸਿੰਘ ਪੁੱਤਰ ਬਲਵੰਤ ਵਾਸੀ ਚੂਹੜ ਤੇ ਅਮਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਤਲਵੰਡੀ ਸਲੇਮ ਨੂੰ ਹੈਰੋਇਨ ਵੇਚ ਰਿਹਾ ਹੈ ਤੇ ਪਿਲਾ ਰਿਹਾ ਹੈ। 

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਮੇਲਾ ਭਲਕੇ ਤੋਂ, ਟ੍ਰੈਫਿਕ ਰਹੇਗੀ ਡਾਇਵਰਟ, ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਖ਼ਾਸ ਹਦਾਇਤਾਂ ਜਾਰੀ

ਇਤਲਾਹ ਮਿਲਣ ਉਪਰੰਤ ਪੁਲਸ ਵੱਲੋਂ ਬਲਵਿੰਦਰ ਸਿੰਘ ਦੀ ਹਵੇਲੀ ’ਚ ਰੇਡ ਕੀਤਾ ਗਿਆ ਤਾਂ ਉਕਤ ਮੁਲਜ਼ਮ ਹੈਰੋਇਨ ਪੀ ਰਹੇ ਸਨ। ਰੇਡ ਦੌਰਾਨ ਉਕਤ ਮੁਲਜ਼ਮਾਂ ਕੋਲੋਂ 3 ਗ੍ਰਾਮ ਹੈਰੋਇਨ ਅਤੇ ਹੈਰੋਇਨ ਪੀਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News